ਸ਼ਰਾਬ ਦੀਆਂ ਬੋਤਲਾਂ ਅਤੇ ਚਿੱਟੇ ਸਮੇਤ ਔਰਤ ਸਮੇਤ 2 ਲੋਕ ਗ੍ਰਿਫਤਾਰ

02/22/2020 3:19:59 PM

ਸੰਗਰੂਰ (ਵਿਵੇਕ ਸਿੰਧਵਾਨੀ) : ਪੁਲਸ ਨੇ ਦੋ ਕੇਸਾਂ 'ਚ 50 ਗ੍ਰਾਮ ਚਿੱਟਾ ਅਤੇ 20 ਬੋਤਲਾਂ ਸ਼ਰਾਬ ਸਮੇਤ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਔਰਤ ਦੀ ਗ੍ਰਿਫਤਾਰੀ ਬਾਕੀ ਹੈ। ਇਸ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਕੁਲਵੰਤ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਕਾਲਾਬੂਲਾ ਮੌਜੂਦ ਸੀ ਤਾਂ ਉਨ੍ਹਾਂ ਨੇ ਇਕ ਔਰਤ ਪਰਮਜੀਤ ਕੌਰ ਵਾਸੀ ਸ਼ੇਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50 ਗ੍ਰਾਮ ਚਿੱਟਾ ਬਰਾਮਦ ਕਰਕੇ ਥਾਣਾ ਸ਼ੇਰਪੁਰ 'ਚ ਕੇਸ ਦਰਜ ਕਰਵਾਇਆ। ਪੁੱਛਗਿੱਛ ਦੌਰਾਨ ਉਕਤ ਔਰਤ ਨੇ ਦੱਸਿਆ ਕਿ ਇਹ ਨਸ਼ਾ ਉਹ ਚਰਨੋ ਵਾਸੀ ਰਹੇਟੀ ਛੰਨਾ ਥਾਣਾ ਸਦਰ ਨਾਭਾ ਤੋਂ ਲੈਕੇ ਆਉਂਦੀ ਹੈ। ਪੁੱਛਗਿੱਛ ਦੇ ਆਧਾਰ 'ਤੇ ਚਰਨੋ ਖਿਲਾਫ ਵੀ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਫੁਹਾਰਾ ਚੌਂਕ ਪਟਿਆਲਾ ਪੁੱਜੇ ਤਾਂ ਇਕ ਵਿਅਕਤੀ ਦਰੱਖਤ ਨੇੜੇ ਆਪਣੇ ਹੱਥ ਵਿਚ ਪਲਾਸਟਿਕ ਦਾ ਥੈਲਾ ਫੜੀ ਬੈਠਾ ਸੀ। ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲੈਣ 'ਤੇ ਥੈਲੇ 'ਚੋਂ 20 ਬੋਤਲਾਂ ਦੇਸ਼ੀ ਸ਼ਰਾਬ ਹਰਿਆਣਾ ਬਰਾਮਦ ਹੋਈਆਂ। ਉਕਤ ਦੋਸ਼ੀ ਦੀ ਪਛਾਣ ਮਨਦੀਪ ਸਿੰਘ ਉਰਫ ਦੀਪ ਵਾਸੀ ਬੰਗਾਵਾਲੀ ਥਾਣਾ ਸਦਰ ਦੇ ਤੌਰ 'ਤੇ ਹੋਈ।


Baljeet Kaur

Content Editor

Related News