ਜਿਲ੍ਹਾਂ ਸੰਗਰੂਰ ''ਚ ਆਏ ਕਰੋਨਾ ਦੇ ਨਵੇਂ 14 ਪਾਜ਼ੇਟਿਵ ਮਾਮਲੇ

07/02/2020 11:56:45 PM

ਸੰਗਰੂਰ,( ਵਿਜੈ ਸਿੰਗਲਾ) - ਪੰਜਾਬ ਅੰਦਰ ਕਰੋਨਾ ਪਾਜ਼ੇਟਿਵ ਕੇਸਾਂ ਦੀ ਜਿੱਥੇ ਲਗਾਤਾਰ ਗਿਣਤੀ ਵਧ ਰਹੀ ਹੈ ਉਥੇ ਮੌਤ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ। ਬੇਸ਼ੱਕ ਸਰਕਾਰ ਵੱਲੋਂ  ਜਿੱਥੇ ਕਰੋਨਾ ਦੇ ਜ਼ਿਆਦਾ ਪਾਜ਼ੇਟਿਵ ਕੇਸ ਪਾਏ ਗਏ ਹਨ ਉਨ੍ਹਾਂ ਖੇਤਰਾਂ ਨੂੰ ਲਾਕਡਾਊਨ ਕਰਨ ਦੀ ਹਦਾਇਤ ਕੀਤੀ ਗਈ ਹੈ, ਪਰ ਫਿਰ ਵੀ ਕਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ। ਜ਼ਿਲ੍ਹਾ ਸੰਗਰੂਰ ਅੰਦਰ ਅੱਜ ਵੀ 14 ਕਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਉਣ ਨਾਲ ਇੱਕ ਵਾਰ ਫਿਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਮੂਨਕ 2, ਧੂਰੀ 1,  ਅਮਰਗੜ੍ਹ 1,  ਲੌਂਗੋਵਾਲ 4, ਸੁਨਾਮ 1 ਮਲੇਰਕੋਟਲਾ ਵਿੱਚ ਕਰੋਨਾ ਦੇ 4 ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਤੋਂ ਇਲਾਵਾ ਇੱਕ ਕੇਸ ਦੇਰ ਰਾਤ ਪਿੰਡ ਬਾਲੀਆਂ ਦੇ ਨੌਜਵਾਨ ਦੇ ਕਰੋਨਾ ਪਾਜ਼ੇਟਿਵ ਆਉਣ ਦਾ ਸਾਹਮਣੇ ਆਇਆ।

ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਸ਼ਹਿਰ ਨੂੰ ਦੋ ਦਿਨ ਲਈ ਲਾਕਡਾਊਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਪਾਉਣ, ਸੋਸ਼ਲ ਡਿਸਟੈਂਸ ਅਤੇ ਵਾਰ ਵਾਰ ਹੱਥ ਧੋਣ ਨੂੰ ਤਰਜੀਹ ਦੇਣ। ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਰਾਹੀਂ ਵੀ ਪਿੰਡਾਂ ਦੇ ਲੋਕਾਂ ਨੂੰ ਕਵਿੱਡ-19 ਸਬੰਧੀ ਜਾਣਕਾਰੀ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।  ਜ਼ਿਲ੍ਹਾ ਸੰਗਰੂਰ ਅੰਦਰ ਹੁਣ ਤੱਕ ਕਰੋਨਾ ਨਾਲ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 

Deepak Kumar

This news is Content Editor Deepak Kumar