ਦੋ ਭਰਾਵਾਂ ''ਤੇ ਰੰਜਿਸ਼ਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ

02/13/2020 10:59:52 AM

ਸੰਗਤ ਮੰਡੀ (ਮਨਜੀਤ) : ਪਿੰਡ ਘੁੱਦਾ ਵਿਖੇ ਪੁਰਾਣੇ ਝਗੜੇ ਦੀ ਰੰਜਿਸ਼ ਤਹਿਤ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਆਪਣੇ ਸਾਲਿਆਂ, ਸੱਸ ਤੇ ਸਹੁਰੇ ਨਾਲ ਮਿਲ ਕੇ ਦੋ ਸਕੇ ਭਰਾਵਾਂ 'ਤੇ ਹਸਪਤਾਲ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਨਦੀਪ ਸ਼ਰਮਾ ਤੇ ਰਣਜੀਤ ਦੇਵੀ ਦਾ ਗੁਰਤੇਜ ਸਿੰਘ ਪੁੱਤਰ ਰੁਲਦੂ ਸਿੰਘ ਤੇ ਰੁਪਿੰਦਰ ਕੌਰ ਪਤਨੀ ਗੁਰਤੇਜ ਸਿੰਘ ਵਾਸੀਆਨ ਘੁੱਦਾ ਨਾਲ ਲਗਭਗ 6 ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

ਇਸੇ ਝਗੜੇ ਦੀ ਰੰਜਿਸ਼ ਤਹਿਤ ਹੀ ਉਕਤ ਵਿਅਕਤੀ ਵੱਲੋਂ ਆਪਣੇ ਸਹੁਰਾ ਜਗਤਾਰ ਸਿੰਘ ਪੁੱਤਰ ਜੁਗਿੰਦਰ ਸਿੰਘ, ਸਾਲੇ ਕਾਲੀ ਸਿੰਘ 'ਤੇ ਸੁਖਦੀਪ ਸਿੰਘ ਪੁੱਤਰਾਨ ਜਗਤਾਰ ਸਿੰਘ ਤੇ ਸੱਸ ਭੋਲੋ ਕੌਰ ਪਤਨੀ ਜਗਤਾਰ ਸਿੰਘ ਵਾਸੀਆਨ ਟਾਬਾ ਕੋਕਰੀਆਂ (ਅਬੋਹਰ) ਨਾਲ ਮਿਲ ਕੇ ਆਪਣੇ ਘਰ ਅੱਗੇ ਬੈਠੇ ਜਗਦੀਪ ਕੁਮਾਰ ਤੇ ਉਸ ਦੀ ਪਤਨੀ ਰਣਜੀਤ ਦੇਵੀ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਪਤੀ-ਪਤਨੀ ਨੂੰ ਜਦ ਉਨ੍ਹਾਂ ਦੇ ਲੜਕੇ ਅਮਨਦੀਪ ਸ਼ਰਮਾ ਤੇ ਨਵਦੀਪ ਸ਼ਰਮਾ ਇਲਾਜ ਲਈ ਪਿੰਡ 'ਚ ਹੀ ਬਣੇ ਸਿਵਲ ਹਸਪਤਾਲ ਘੁੱਦਾ ਦਾਖਲ ਕਰਵਾਉਣ ਗਏ ਤਾਂ ਉਕਤ ਮੁਲਜ਼ਮ ਗੱਡੀਆਂ ਭਰ ਕੇ ਫਿਰ ਉਨ੍ਹਾਂ ਦੇ ਪਿੱਛੇ ਆ ਗਏ, ਜਿਥੇ ਤੇਜ਼ਧਾਰ ਹਥਿਆਰਾਂ ਨਾਲ ਅਮਨਦੀਪ ਤੇ ਨਵਦੀਪ ਉਪਰ ਹਮਲਾ ਕਰ ਕੇ ਦੋਹਾਂ ਭਰਾਵਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਲਾਜ ਲਈ ਪਹਿਲਾਂ ਦੋਵਾਂ ਭਰਾਵਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਨਵਦੀਪ ਦੀ ਹਾਲਤ ਗੰਭੀਰ ਦੱਸਦਿਆਂ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਵਲੋਂ ਮਾਂ-ਪੁੱਤ ਦੇ ਬਿਆਨਾਂ 'ਤੇ ਉਕਤ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਫਿਲਹਾਲ ਪੁਲਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਨਵਦੀਪ ਸ਼ਰਮਾ ਇਕ ਮਹੀਨਾ ਪਹਿਲਾਂ ਹੀ ਸਾਊਦੀ ਅਰਬ ਤੋਂ ਵਾਪਸ ਪਿੰਡ ਆਇਆ ਸੀ।


cherry

Content Editor

Related News