30 ਕਿੱਲੋ ਡੋਡਿਆਂ ਸਮੇਤ 2 ਮੋਟਰਸਾਈਕਲ ਸਵਾਰ ਕਾਬੂ

10/15/2019 12:06:11 PM

ਸੰਗਤ ਮੰਡੀ (ਮਨਜੀਤ) : ਥਾਣਾ ਸੰਗਤ ਦੀ ਪੁਲਸ ਵੱਲੋਂ ਸੰਗਤ ਕਲਾਂ ਪਿੰਡ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ 30 ਕਿੱਲੋ ਡੋਡੇ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ।

ਐੱਸ.ਆਈ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ 'ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਪੁਲਸ ਪਾਰਟੀ ਜਦ ਉਕਤ ਸਥਾਨ 'ਤੇ ਸੂਏ ਦੇ ਨਜ਼ਦੀਕ ਪਹੁੰਚੀ ਤਾਂ ਦੋ ਮੋਟਰਸਾਈਕਲ ਸਵਾਰ ਜਿਸ ਦੇ ਪਿੱਛੇ ਰੇਹੜੀ ਪਾਈ ਹੋਈ ਸੀ ਸ਼ੱਕੀ ਹਲਾਤਾਂ 'ਚ ਡੱਬਵਾਲੀ ਵਾਲੇ ਪਾਸਿਓਂ ਆ ਰਹੇ ਸਨ। ਪੁਲਸ ਪਾਰਟੀ ਵੱਲੋਂ ਜਦ ਉਕਤ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 30 ਕਿੱਲੋ ਡੋਡੇ ਪੋਸਤ ਬਰਾਮਦ ਹੋਏ। ਫੜੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਬੀੜ ਤਲਾਬ ਤੇ ਮਨਜਿੰਦਰ ਸਿੰਘ ਵਾਸੀ ਫੁੱਲੋ ਮਿੱਠੀ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ।


cherry

Content Editor

Related News