ਸਿਹਤ ਵਿਭਾਗ ਨੇ ਕੋਰੋਨਾ ਦੀ ਜੰਗ ਲੜਣ ਲਈ ਚੱਪਾ-ਚੱਪਾ ਛਾਣਿਆ, 7949 ਘਰਾਂ ਦਾ ਕੀਤਾ ਗਿਆ ਸਰਵੇ

04/27/2020 5:33:06 PM

ਬੁਢਲਾਡਾ (ਬਾਂਸਲ) - ਕੋਰੋਨਾ ਵਾਇਰਸ ਦੀ ਜੰਗ ਨੂੰ ਜਿੱਤਣ ਲਈ ਸਿਹਤ ਵਿਭਾਗ, ਪ੍ਰਸ਼ਾਸ਼ਨ ਅਤੇ ਪੁਲਿਸ ਪੂਰੇ ਲਾਓ ਲਸ਼ਕਰ ਸਮੇਤ ਆਮ ਜਨਤਾ ਦੇ ਸਹਿਯੋਗ ਸਦਕਾ ਕਾਬੂ ਪਾਊਣ ਵਿਚ ਲੱਗਿਆ ਹੋਇਆ ਹੈ। ਪੁਲਿਸ ਵੱਲੋਂ ਸਮੇਂ-ਸਮੇਂ ਸਿਰ ਇਹਤਿਆਤ ਵਜੋਂ ਜਾਰੀ ਕੀਤੀਆਂ ਗਈਆ ਹਦਾਇਤਾ ਨੂੰ ਲਾਗੂ ਕਰਨ ਲਈ ਐਸ.ਐਸ.ਪੀ ਮਾਨਸਾ ਡਾਕਟਰ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਪੁਲਿਸ ਦੇ ਕੋਰੋਨਾ ਯੋਧੇ ਲੜ੍ਹ ਰਹੇ ਹਨ। ਸਿਹਤ ਵਿਭਾਗ ਵੱਲੋਂ ਬੁਢਲਾਡਾ ਸ਼ਹਿਰ ਦੇ 19 ਵਾਰਡਾਂ ਵਿਚ ਡੋਰ ਟੂ ਡੋਰ ਸਰਵੇ ਕਰਵਾ ਕੇ 7949 ਘਰਾਂ ਦਾ ਮੁਆਇਨਾ ਕੀਤਾ ਜਾ ਚੁੱਕਿਆ ਹੈ ਅਤੇ ਇਨ੍ਹਾਂ ਘਰਾਂ ਵਿਚ ਕੋਈ ਵੀ ਵਿਅਕਤੀ ਬਾਹਰੋਂ ਤਾਂ ਨਹੀਂ ਆਇਆ ਹੈ ਅਤੇ ਜਾਂ ਫਿਰ ਪੀੜਤ ਵਿਅਕਤੀ ਦੇ ਸੰਪਰਕ ਵਿਚ ਤਾਂ ਨਹੀਂ ਆਇਆ ਇਸ ਦਾ ਪੂਰਾ ਰਿਕਾਰਡ ਤਿਆਰ ਕੀਤਾ ਗਿਆ। ਬੁਢਲਾਡਾ ਵਿਖੇ 11 ਪਾਜਟਿਵ ਮਰੀਜ ਜ਼ੋ ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਆਏ ਸਨ ਜਿਨ੍ਹਾਂ ਦਾ ਸੰਬੰਧ ਸ਼ਹਿਰ ਦੇ ਵਾਰਡ ਨੰਬਰ 2 ਅਤੇ 4 ਨਾਲ ਹੈ। ਇਨ੍ਹਾਂ ਦੋਨਾਂ ਵਾਰਡਾਂ ਵਿਚ ਸਿਹਤ ਵਿਭਾਗ ਅਤੇ ਪੁਲਿਸ ਪ੍ਰਸਾਸ਼ਨ ਦੁਆਰਾ ਕੰਨਟੇਂਨਮੈਂਟ ਕੀਤਾ ਗਿਆ। ਇਸ ਸੰਬੰਧੀ ਅੱਜ ਜੱਗ ਬਾਣੀ ਨੂੰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਵਾਰਡ ਨੰਬਰ 2 ਦੇ 412 ਅਤੇ ਵਾਰਡ ਵਾਰਡ ਨੰਬਰ 4 ਦੇ 438 ਘਰਾਂ ਦਾ ਰੋਜ਼ਾਨਾ ਸਰਵੇ ਕੀਤਾ ਜਾਂਦਾ ਹੈ। ਕੋਰੋਨਾ ਵਾਇਰਸ ਸਬੰਧੀ ਡੋਰ ਟੂ ਡੋਰ ਮੁਹਿੰਮ ਦੌਰਾਨ ਲੋਕਾਂ ਨੂੰ ਪ੍ਰਚਾਰ ਸਮੱਗਰੀ ਦੇ ਕੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਾਰਡਾਂ ਵਿੱਚੋਂ ਸੈਂਪਲ ਲਏ ਗਏ ਉਹਨਾਂ ਵਾਰਡਾਂ ਵਿਚ ਘਰ-ਘਰ ਮਾਸਕ ਅਤੇ ਸਾਬਣਾਂ ਵੰਡੀਆਂ ਗਈਆਂ ਅਤੇ ਬੁਢਲਾਡਾ ਨੂੰ ਸੈਨੀਟਾਈਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਗਈਆ ਹਦਾਇਤਾ ਲਾਗੂ ਕਰਨ ਲਈ ਸਿਹਤ ਵਿਭਾਗ ਦੇ ਆਸ਼ਾ ਵਰਕਰ, ਪੈਰਾ ਮਿਲਟਰੀ ਸਟਾਫ ਲੋਕਾਂ ਨੂੰ ਜਾਗਰੁੂਕ ਕਰ ਰਹੇ ਹਨ। ਇਸ ਮੋਕੇ 'ਤੇ ਐਸ. ਐਮ. ਓ. ਡਾ. ਗੁਰਚੇਤਨ ਪ੍ਰਕਾਸ਼, ਫੀਲਡ ਅਫਸਰ ਭੁਪਿੰਦਰ ਸਿੰਘ, ਚੀਫ ਫਾਰਮਾਸਿਸਟ ਚਰਨਜੀਤ ਕਾਠ, ਡਾ. ਅਨੀਸ਼ਪਾਲ ਆਦਿ ਹਾਜਰ ਸਨ।

ਕਰਫਿਊ ਪਾਸਾਂ ਰਾਹੀਂ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਦੇ ਲਏ ਗਏ ਸੈਂਪਲ

ਕੋਰੋਨਾਂ ਵਾਇਰਸ ਦੇ ਨੈਗਟਿਵ ਤੋਂ ਪਾਜਟਿਵ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੁਢਲਾਡਾ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਨਾਲ ਸੰਬੰਧਤ ਅਸਿੱਧੇ ਤੌਰ ਤੇ ਜਮਾਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਅਤੇ ਕਰਫਿਊ ਪਾਸਾਂ ਰਾਹੀਂ ਸ਼ਹਿਰ ਵਿਚ ਦਾਖਿਲ ਹੋਣ ਵਾਲੇ 45 ਲੋਕਾਂ ਦੇ ਕਰੋਨਾ ਸੈਪਲ ਲਏ ਗਏ। ਇਸ ਮੋਕੇ ਤੇ ਡਾਕਟਰ ਰਣਜੀਤ ਰਾਏ, ਐਸ ਐਮ ਓ ਡਾ. ਗੁਰਚੇਤਨ ਪ੍ਰਕਾਸ਼, ਭੁੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਆਦਿ ਹਾਜ਼ਰ ਸੀ।

 

 

Harinder Kaur

This news is Content Editor Harinder Kaur