ਸਦਰ ਪੁਲਸ ਨਾਭਾ ਨੂੰ ਮਿਲੀ ਵੱਡੀ ਕਾਮਯਾਬੀ, ਇਕ ਕਿਲੋ ਅਫੀਮ ਸਮੇਤ ਇਕ ਕਾਬੂ

07/01/2020 2:25:47 PM

ਨਾਭਾ (ਖੁਰਾਣਾ): ਪੰਜਾਬ 'ਚ ਦਿਨੋ-ਦਿਨ ਵੱਧ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਸ ਵਲੋਂ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਸਦਰ ਪੁਲਸ ਨਾਭਾ ਵਲੋਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਮੁਤਾਬਕ ਡੀ.ਐੱਸ.ਪੀ. ਰਾਜੇਸ ਛਿੱਬੜ ਦੀ ਅਗਵਾਈ 'ਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ।ਇਸ ਦੌਰਾਨ ਇੱਕ ਵਿਅਕਤੀ ਨੂੰ ਇਕ ਕਿੱਲੋ ਅਫ਼ੀਮ ਇੰਡੀਗੋ ਕਾਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਸਕੂਲ ਫ਼ੀਸ ਮਾਮਲਾ: ਹਾਈਕੋਰਟ ਦੇ ਫ਼ੈਸਲੇ 'ਤੇ ਖਹਿਰਾ ਨੇ ਕੈਪਟਨ ਨੂੰ ਲਿਆ ਲੰਮੇ ਹੱਥੀਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸ: ਜੈਇੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਗਲਵੱਟੀ ਚੌਕੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਮੈਹਸ ਪੁਲ ਕੋਲ ਨਾਕਾਬੰਦੀ ਤੇ ਸਨ। ਉਨ੍ਹਾਂ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਜਦੋਂ ਸਾਹਮਣੇ ਆ ਰਹੀ ਚਿੱਟੇ ਰੰਗ ਦੀ ਇੰਡੀਗੋ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ 'ਚੋਂ ਅਫੀਮ ਬਰਾਮਦ ਹੋਈ, ਸਦਰ ਪੁਲਸ ਵੱਲੋਂ ਕਾਬੂ ਕੀਤੇ ਵਿਅਕਤੀ ਦੀ ਪਛਾਣ ਸਵਰਨ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਪਿੰਡ ਖੈਰਪੁਰ ਸੇਖਾ ਪੀ.ਐੱਸ ਸ਼ੰਭੂ ਵਜੋਂ ਹੋਈ ਹੈ।ਇਸ ਮੌਕੇ ਇੰਸਪੈਕਟਰ ਰੰਧਾਵਾ ਨੇ ਦੱਸਿਆ ਕਿ ਅਫੀਮ ਸਮੇਤ ਕਾਬੂ ਕੀਤੇ ਵਿਅਕਤੀ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ ਤਾਂ ਜੋ ਹੋਰ ਅਹਿਮ ਖੁਲਾਸੇ ਸਾਹਮਣੇ ਆ ਸਕਣ ਅਤੇ ਇਹ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ। ਇਸ ਮੌਕੇ ਏ.ਐਸ.ਆਈ. ਚਮਕੌਰ ਸਿੰਘ, ਏ.ਐਸ.ਆਈ. ਸੁਖਪਾਲ ਚੰਦ, ਏ.ਐੱਸ.ਆਈ. ਪੰਜਾਬ ਸਿੰਘ, ਸਦਰ ਥਾਣੇ ਦੇ ਹੈੱਡ ਮੁਨਸ਼ੀ ਸੁਖਵਿੰਦਰ ਸ਼ਰਮਾ, ਸਤਿਗੁਰ ਸਿੰਘ, ਮਨਿੰਦਰ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ


Shyna

Content Editor

Related News