ਪੰਜਾਬ ਦੇ ਹਿਤਾਂ ਲਈ ਅਕਾਲੀ ਦਲ ਨੇ ਭਾਜਪਾ ਤੋਂ ਨਾਤਾ ਤੋਡ਼ਿਆ : ਸੇਖੋਂ

11/02/2020 9:21:41 PM

ਫਾਜ਼ਿਲਕਾ,(ਨਾਗਪਾਲ)– ਸ਼੍ਰੋਮਣੀ ਅਕਾਲੀ ਦਲ ਹਲਕਾ ਫਾਜ਼ਿਲਕਾ ਦੇ ਵਰਕਰਾਂ ਦੀ ਮੀਟਿੰਗ ਸਥਾਨਕ ਐਮਆਰ ਪੈਲਸ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਾਜ਼ਿਲਕਾ ਦੇ ਅਬਜ਼ਰਵਰ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਸਤਿੰਦਰਜੀਤ ਸਿੰਘ ਮੰਟਾ ਦੀ ਅਗਵਾਈ ’ਚ ਕੀਤੀ ਗਈ।

ਮੀਟਿੰਗ ’ਚ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਕਰ ਕੇ ਭਾਜਪਾ ਨਾਲ ਬਹੁਤ ਪੁਰਾਣਾ ਨਾਤਾ ਤੋਡ਼ਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਹਲਕਾ ਫਾਜ਼ਿਲਕਾ ’ਚ ਖੁਦ ਇਕੱਲਿਆਂ ਹੀ ਚੋਣ ਲਡ਼ੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਫਾਜ਼ਿਲਕਾ ਹਲਕੇ ਦੀ ਇਸ ਸੀਟ ਨੂੰ ਬਹੁਤ ਵੱਡੇ ਬਹੁਮਤ ਨਾਲ ਜਿੱਤੇਗਾ। ਸਤਿੰਦਰਜੀਤ ਸਿੰਘ ਮੰਟਾ ਨੇ ਆਪਣੇ ਸੰਬੋਧਨ ’ਚ ਵਰਕਰਾਂ ਨੂੰ ਇਕ ਜੁੱਟ ਹੋ ਕੇ ਬੂਥ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਹਾ। ਇਸ ਮੌਕੇ ਮੰਟਾ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਤੇ ਕੀਤੇ ਜਾ ਰਹੇ ਨਾਜਾਇਜ਼ ਪਰਚੇ ਅਤੇ ਧੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।

ਇਸ ਮੌਕੇ ਜ਼ਿਲਾ ਪ੍ਰਧਾਨ ਸ਼ਹਿਰੀ ਅਸ਼ੋਕ ਅਨੇਜਾ ਨੇ ਕਿਹਾ ਕਿ ਫਾਜ਼ਿਲਕਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਹੈ ਅਤੇ ਭਾਜਪਾ ਨਾਲ ਗੱਠਜੋਡ਼ ਟੁੱਟਣ ਤੋਂ ਬਾਅਦ ਬਹੁਤ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁਡ਼ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਫਾਜ਼ਿਲਕਾ ਦੇ ਸੇਵਾਦਾਰ ਨਰਿੰਦਰਪਾਲ ਸਿੰਘ ਸਵਨਾ ਨੇ ਸੰਬੋਧਨ ਦੌਰਾਨ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ’ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਹੈ ਅਤੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ ਅਤੇ ਹੋਰ ਵੀ ਭਾਜਪਾ ਤੇ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕਰਨ ਲਈ ਤਿਆਰ ਬੈਠੇ ਹਨ। ਇਸ ਦੌਰਾਨ ਦੇਸਰਾਜ ਕੰਬੋਜ ਜੰਡਵਾਲੀਆ, ਸਤਿੰਦਰ ਸਿੰਘ ਸਵੀ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ, ਪਰਮਜੀਤ ਸਿੰਘ ਸਰਕਲ ਪ੍ਰਧਾਨ ਮੰਡੀ ਲਾਧੂਕਾ, ਬੱਬੀ ਖੋਸਾ, ਸੰਪੂਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਸੰਦੀਪ ਗਿਲਹੋਤਰਾ, ਨਰੇਸ਼ ਕੁਮਾਰ ਸੇਤੀਆ, ਤੇਜਵੰਤ ਸਿੰਘ ਟੀਟਾ, ਪਰਮਜੀਤ ਸਿੰਘ, ਹਰਦੀਪ ਕੁਮਾਰ ਢਾਕਾ, ਨਿਰਭੈ ਸਿੰਘ ਬਰਾਡ਼, ਕੁਲਦੀਪ ਸਿੰਘ ਪੰਨੂ, ਬਿੰਦਰ ਸਿੱਧੂ, ਲਖਵੀਰ ਸਿੰਘ ਨੋਨਾ ਬਰਾਡ਼, ਸੁਨੀਲ ਕੁਮਾਰ ਮੈਣੀ, ਅਮੋਲਕ ਸਿੰਘ,ਨੰਨੀਂ ਸ਼ਰਮਾ, ਰਮੇਸ਼ ਵਰਮਾ, ਪੂਰਨ ਚੰਦ ਮੁਜੈਦੀਆ, ਟਿੱਕਣ ਪਰੂਥੀ, ਹੈਪੀ ਕਾਠਪਾਲ ਆਦਿ ਹਾਜ਼ਰ ਸਨ।


Bharat Thapa

Content Editor

Related News