ਐੱਸ. ਐੱਸ. ਪੀ. ਗੋਇਲ ਦਿਨ-ਰਾਤ ਇਕ ਕਰ ਕੇ ਜੁਟੇ ਕੋਰੋਨਾ ਦੀ ਜੰਗ ''ਚ

05/07/2020 5:40:08 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਐੱਸ. ਐੱਸ. ਪੀ. ਸੰਦੀਪ ਗੋਇਲ ਦਿਨ ਰਾਤ ਇਕ ਕਰ ਕੇ ਕੋਰੋਨਾ ਖਿਲਾਫ ਲੜਾਈ 'ਚ ਅੱਗੇ ਹੋ ਕੇ ਸੇਵਾ ਕਾਰਜਾਂ 'ਚ ਜੁਟੇ ਹੋਏ ਹਨ। ਇਸਦੇ ਨਾਲ-ਨਾਲ ਉਹ 24 ਘੰਟੇ ਡਿਊਟੀ ਦੇ ਰਹੇ ਆਪਣੇ ਪੁਲਸ ਕਰਮਚਾਰੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖ ਰਹੇ ਹਨ। ਉਨ੍ਹਾਂ ਨੂੰ ਕਿਸੇ ਚੀਜ ਦੀ ਕਮੀ ਨਾ ਆਵੇ, ਉਹ ਇਸ ਗੱਲ 'ਤੇ ਨਿੱਜੀ ਤੌਰ 'ਤੇ ਰੁਚੀ ਲੈ ਕੇ ਨਾਕਿਆਂ 'ਤੇ ਜਾ ਕੇ ਅਧਿਕਾਰੀਆਂ ਤੋਂ ਸਮੇਂ-ਸਮੇਂ ਸਿਰ ਰਿਪੋਰਟ ਲੈਂਦੇ ਰਹਿੰਦੇ ਹਨ। ਪੁਲਸ ਕਰਮਚਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਉਹ ਉਨ੍ਹਾਂ ਨਾਲ ਬੈਠ ਕੇ ਭੋਜਨ ਵੀ ਕਰਦੇ ਹਨ।

ਪੁਲਸ ਕਰਮਚਾਰੀਆਂ ਦੀ ਸਿਹਤ ਦਾ ਵੀ ਉਨ੍ਹਾਂ ਵੱਲੋਂ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਪੁਲਸ ਕਰਮਚਾਰੀਆਂ ਨੂੰ ਮਲਟੀਪਲੈਕਸ ਵਿਟਾਮਿਨ, ਫਲ, ਆਂਡਾ, ਰੁਟੇਸ਼ਨਵਾਰ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਪੁਲਸ ਕਰਮਚਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਰੀਰਕ ਸਮੱਸਿਆ ਪੇਸ਼ ਨਾ ਆਵੇ, ਸਾਰੇ ਥਾਣਿਆਂ 'ਚ ਬਿਨਾਂ ਹੱਥ ਲਾਏ ਪੈਡਲ ਰਾਹੀਂ ਪੀਣ ਵਾਲੇ ਪਾਣੀ ਦੀਆਂ 30 ਟੈਂਕੀਆਂ ਖਰੀਦ ਕੇ ਸਾਰੇ ਥਾਣਿਆਂ 'ਚ ਦਿੱਤੀਆਂ ਗਈਆਂ ਹਨ ਤਾਂ ਕਿ ਪੁਲਸ ਕਰਮਚਾਰੀ ਕਿਸੇ ਕਿਸਮ ਦੇ ਵਾਇਰਸ ਤੋਂ ਬਚ ਸਕਣ ਅਤੇ ਗਰਮੀ 'ਚ ਉਨ੍ਹਾਂ ਨੂੰ ਪਾਣੀ ਪੀਣ ਦੀ ਵੀ ਕੋਈ ਦਿੱਕਤ ਪੇਸ਼ ਨਾਲ ਆਵੇ।

Shyna

This news is Content Editor Shyna