ਮਨਪ੍ਰੀਤ ਮੰਨਾ ਕਤਲ ਮਾਮਲਾ, ਇਕ ਹੋਰ ਵਿਅਕਤੀ ਰਿਮਾਂਡ ’ਤੇ

12/29/2019 10:52:50 AM

ਮਲੋਟ (ਵਿਕਾਸ, ਜੁਨੇਜਾ, ਗੋਇਲ) - ਮਨਪ੍ਰੀਤ ਮੰਨਾ ਕਤਲ ਮਾਮਲੇ ’ਚ ਪੁਲਸ ਵਲੋਂ ਇਕ ਹੋਰ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰ ਉਸ ਦਾ ਪੁਲਸ ਰਿਮਾਂਡ ਲਿਆ। ਇਸ ਕਤਲ ਦੇ ਸਬੰਧ ’ਚ ਪੁਲਸ ਵਲੋਂ ਰੋਹਿਤ ਗੋਂਦਾਰਾ, ਜੋ ਚੁਰੂ (ਰਾਜਸਥਾਨ) ਦੀ ਜੇਲ ’ਚ ਬੰਦ ਹੈ, ਨੂੰ ਪ੍ਰੋਡਕਸ਼ਨ ਵਾਰੰਟ ’ਤੇ ਚੁਰੂ ਜੇਲ ਤੋਂ ਮਲੋਟ ਲਿਆਂਦਾ ਗਿਆ ਤੇ ਸਥਾਨਕ ਅਦਾਲਤ ’ਚ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ । ਇਸ ਮਾਮਲੇ ਦੀ ਤਫਤੀਸ਼ ਨੂੰ ਲੈ ਕੇ 10 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਡਿਊਟੀ ਮੈਜਿਸਟ੍ਰੇਟ ਨੇ ਉਕਤ ਵਿਅਕਤੀ ਦਾ 6 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ । ਐੱਸ.ਪੀ. ਗੁਰਮੇਲ ਸਿੰਘ ਨੇ ਕਿਹਾ ਕਿ ਮਨਪ੍ਰੀਤ ਮੰਨਾ ਕਤਲ ਕਾਂਡ ’ਚ ਉਕਤ ਵਿਅਕਤੀ ਨੂੰ ਤਫਤੀਸ਼ ਲਈ ਚੁਰੂ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ  6 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕਤਲ ਕਾਂਡ ਦੇ ਸਬੰਧ ’ਚ ਪੁਲਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਭਰਤਪੁਰ ਜੇਲ ਤੋਂ ਤਫਤੀਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ ਅਤੇ 25 ਦਸੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਸੀ। ਜਿਥੇ ਡਿਊਟੀ ਮੈਜਿਸਟ੍ਰੇਟ ਨੇ ਲਾਰੈਂਸ ਦਾ 4 ਦਿਨ ਦਾ ਪੁਲਸ ਰਿਮਾਂਡ ਦਿੱਤਾ ਸੀ, ਜੋ 29 ਦਸੰਬਰ ਨੂੰ ਸਮਾਪਤ ਹੋਣ ਵਾਲਾ ਹੈ। ਵਰਨਣਯੋਗ ਹੈ ਕਿ ਮੰਨਾ ਦਾ ਲੰਘੀ 2 ਦਸੰਬਰ ਨੂੰ ਸਕਾਈ ਮਾਲ ’ਚ ਜਿਮ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।  


rajwinder kaur

Content Editor

Related News