ਹਥਿਆਰਾਂ ਦੀ ਨੋਕ 'ਤੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

02/24/2020 4:45:51 PM

ਫਰੀਦਕੋਟ (ਜਗਤਾਰ):  ਬੀਤੇ ਦਿਨੀਂ ਫਰੀਦਕੋਟ 'ਚ ਹਥਿਆਰਾਂ ਦੀ ਨੋਕ 'ਤੇ ਇਕ ਨਿੱਜੀ ਗੋਲਡ ਲੋਨ ਫਾਈਨੈੱਸ ਕੰਪਨੀ 'ਚ ਲੁੱਟ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਤਿੰਨ ਲੁਟੇਰਿਆਂ ਨੂੰ ਸੀ.ਆਈ.ਏ. ਸਟਾਫ ਫਰੀਦਕੋਟ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ ਪਿਸਤੌਲ 32 ਬੋਰ ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿੱਖ ਮੁਲਾਜ਼ਮ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕੰਪਨੀ ਵਲੋਂ ਉਸ ਨੂੰ ਇਕ ਲੱਖ ਰੁਪਏ ਇਨਾਮ 'ਚ ਦਿੱਤੇ ਸੀ।

ਇਕ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਬੀਤੇ ਦਿਨੀਂ ਫਰੀਦਕੋਟ 'ਚ ਇਕ ਨਿੱਜੀ ਗੋਲਡ ਲੋਨ ਫਾਈਨੈੱਸ ਕੰਪਨੀ 'ਚ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਕੰਪਨੀ ਦੇ ਇਕ ਸਿੱਖ ਮੁਲਾਜ਼ਮ ਵਲੋਂ ਬਹੁਤ ਹੀ ਬਹਾਦੁਰੀ ਨਾਲ ਇਨ੍ਹਾਂ ਨਾਲ ਭਿੜ ਕੇ ਇਨ੍ਹਾਂ ਨੂੰ ਭਜਾਉਣ ਲਈ ਮਜ਼ਬੂਰ ਕਰ ਦਿੱਤਾ ਸੀ ਅਤੇ ਲੁੱਟ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਸੀ। ਪੁਲਸ ਵਲੋਂ ਘਟਨਾ 'ਤੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜਿਸ 'ਚੋਂ ਇਕ ਫਰੀਦਕੋਟ ਤੋਂ ਅਤੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਿਤ ਹਨ। ਜਿਨ੍ਹਾਂ ਕੋਲੋਂ 2 ਪਿਸਤੌਲ 32 ਬੋਰ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ 'ਚ ਇਸਤੇਮਾਲ ਇਕ ਹੌਂਡਾ ਬਾਈਕ ਬਿਨਾਂ ਨੰਬਰੀ ਬਰਾਮਦ ਕਰ ਲਿਆ ਗਿਆ ਹੈ। ਇਨ੍ਹਾਂ ਲੁਟੇਰਿਆਂ 'ਚ ਰਾਜ ਸਿੰਘ ਨਾਮਕ ਦੋਸ਼ੀ ਦੇ ਖਿਲਾਫ ਪਹਿਲਾਂ ਹੀ ਲੁੱਟਖੋਹ ਅਤੇ ਚੋਰੀ ਦੇ 11 ਮਾਮਲੇ ਵੱਖ-ਵੱਖ ਜਗ੍ਹਾ 'ਤੇ ਦਰਜ ਹੈ ਅਤੇ ਇਨ੍ਹਾਂ ਦੀ ਆਪਸੀ ਪੁਰਾਣੀ ਜਾਨ-ਪਛਾਣ ਪਹਿਲਾਂ ਤੋਂ ਹੀ ਸੀ। ਉੱਥੇ ਇਨ੍ਹਾਂ ਤੋਂ ਬਰਾਮਦ ਪਿਸਤੌਲ ਦੀ ਜਾਂਚ ਕੀਤੀ ਜਾ ਰਹੀ ਹੈ।

Shyna

This news is Content Editor Shyna