ਦੋ ਦਿਨ ਪਹਿਲਾਂ ਲਵਾਏ ਏ. ਸੀ. ਦੇ ਕੰਪਰੈਸ਼ਰ ਨੂੰ ਚੋਰਾਂ ਨੇ ਕੀਤਾ ਚੋਰੀ

06/06/2018 4:29:29 PM

ਤਲਵੰਡੀ ਭਾਈ (ਗੁਲਾਟੀ) - ਬੀਤੀ ਰਾਤ ਸਥਾਨਕ ਨਗਰ ਕੌਂਸਲ ਦੀ ਨਵੀਂ ਬਣੀ ਮਾਰਕੀਟ 'ਚ ਚੋਰਾਂ ਨੇ ਇਕ ਕੱਪੜੇ ਦੀ ਦੁਕਾਨ ਦੇ ਬਾਹਰ ਲੱਗੇ ਏ. ਸੀ. ਦਾ ਕੰਪਰੈਸ਼ਰ ਚੋਰੀ ਕਰ ਲਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨ ਦੇ ਮਾਲਕ ਗਵਰਧਨ ਬਾਂਸਲ ਨੇ ਦੱਸਿਆ ਕਿ ਬੀਤੀ ਰਾਤ ਚੋਰੀ ਹੋਏ ਦੁਕਾਨ ਦੇ ਬਾਹਰ ਲੱਗੇ ਏ. ਸੀ. ਦੇ ਕੰਪਰੈਸ਼ਰ ਨੂੰ ਉਨ੍ਹਾਂ ਨੇ ਦੋ ਦਿਨਾਂ ਪਹਿਲਾਂ ਹੀ 40 ਹਜ਼ਾਰ ਰੁਪਏ 'ਚ ਲਗਵਾਇਆ ਸੀ, ਜੋ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ। ਪੀੜਤ ਵਿਅਕਤੀ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।