ਪਿਸਤੌਲ ਦੀ ਨੌਕ ''ਤੇ ਚੋਰੀ ਕਰਨ ਆਇਆ ਲੁਟੇਰਾ ਔਰਤ ਦੀ ਸੂਝ ਬੂਝ ਨਾਲ ਹੋਇਆ ਫਰਾਰ

01/22/2019 8:34:02 PM

ਜਲਾਲਾਬਾਦ, (ਸੇਤੀਆ)— ਸ਼ਹਿਰ ਦੀ ਛਾਬੜਾ ਸਟ੍ਰੀਟ 'ਚ ਮੰਗਲਵਾਰ ਨੂੰ ਸ਼ਾਮ ਕਰੀਬ 6. 20 ਵਜੇ ਇਕ ਨਕਾਬਪੋਸ਼ ਲੁਟੇਰੇ ਨੇ ਘਰ 'ਚ ਵੜਕੇ ਪਿਸਤੌਲ ਦੀ ਨੋਕ 'ਤੇ ਲੁੱਟਖੋਹ ਕਰਨ ਦੀ ਕੌਸ਼ਿਸ਼ ਕੀਤੀ ਪਰ ਔਰਤ ਦੀ ਸੂਝ ਕਾਰਨ ਲੁਟੇਰੇ ਨੂੰ ਵਾਪਸ ਭੱਜਣਾ ਪਿਆ।  ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ ਹੈ ।

ਜਾਣਕਾਰੀ ਦਿੰਦੇ ਹੋਏ ਸੋਹਨ ਲਾਲ ਵਰਮਾ ਨੇ ਦੱਸਿਆ ਕਿ ਘਰ 'ਚ ਉਸ ਦੀ ਸਰੋਜ ਰਾਣੀ ਅਤੇ ਹੋਰ ਦੋ ਔਰਤਾਂ ਮੌਜੂਦ ਸਨ ਕਿ ਸ਼ਾਮ ਕਰੀਬ 6.20 ਮਿੰਟ 'ਤੇ ਇਕ ਨਕਾਬਪੋਸ਼ ਲੁਟੇਰੇ ਨੇ ਘਰ ਦੇ ਬਾਹਰ ਬੈੱਲ ਦਬਾਈ ਅਤੇ ਜਦੋਂ ਉਸ ਦੀ ਪਤਨੀ ਨੇ ਗੇਟ ਖੋਲਿਆ ਤਾਂ ਨਕਾਬਪੋਸ਼ ਲੁਟੇਰੇ ਨੇ ਪਿਸਤੋਲ ਦੀ ਨੋਕ 'ਤੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਤਨੀ ਨੇ ਹੱਥ 'ਚ ਫੜਿਆ ਮੋਬਾਇਲ ਕੰਨ ਨਾਲ ਲਗਾਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਘਰ 'ਚ ਬੈਠੀਆਂ ਦੋ ਹੋਰ ਔਰਤਾਂ ਨੇ ਵੀ ਰੌਲਾ ਪਾ ਦਿੱਤਾ ਅਤੇ ਇੰਨੀ ਦੇਰ 'ਚ ਨਕਾਬਪੋਸ਼ ਲੁਟੇਰਾ ਘਬਰਾ ਕੇ ਵਾਪਸ ਭੱਜ ਗਿਆ।

ਮੁੱਖ ਗੇਟ ਤੋਂ ਦੂਜੇ ਗੇਟ ਤੱਕ ਪਹੁੰਚ ਗਿਆ ਸੀ ਲੁਟੇਰਾ
ਘਰ ਦੇ ਬਾਹਰ ਦੀ ਬੈੱਲ ਮਾਰਨ ਤੋਂ ਬਾਅਦ ਮੁੱਖ ਗੇਟ ਖੁੱਲਣ ਤੋਂ ਬਾਅਦ ਕਰੀਬ 50 ਫੁੱਟ ਤੱਕ ਲੁਟੇਰਾ ਅੰਦਰ ਵੜ੍ਹ ਆਇਆ ਪਰ ਔਰਤ ਦੀ ਸੂਝ-ਬੂਝ ਨਾਲ ਉਸ ਨੂੰ  ਵਾਪਸ ਪਰਤਣਾ ਪਿਆ

ਮੁਨਸ਼ੀ ਨੇ ਕਿਹਾ ਪਹਿਲਾਂ ਸ਼ਿਕਾਇਤ ਦਰਜ ਕਰਾਓ
ਉਧਰ ਇਸ ਘਟਨਾ ਤੋਂ ਬਾਅਦ ਜਦੋਂ ਪਰਿਵਾਰਿਕ ਮੈਬਰਾਂ ਵਲੋਂ ਥਾਣਾ ਸਿਟੀ 'ਚ ਸ਼ਿਕਾਇਤ ਕੀਤੀ ਗਈ ਤਾਂ ਉਥੇ ਮੌਜੂਦ ਮੁਨਸ਼ੀ ਨੇ ਕਿਹਾ ਕਿ ਪਹਿਲਾਂ ਲਿਖਤੀ 'ਚ ਸ਼ਿਕਾਇਤ ਦਰਜ ਕਰਵਾਓ ਫਿਰ ਅੱਗੇ ਦੀ ਕਾਰਵਾਈ ਹੋਵੇਗੀ। ਉਧਰ ਦੂਜੇ ਪਾਸੇ ਘਟਨਾ ਤੋਂ ਬਾਅਦ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਪਹਿਲਾਂ ਪਹੁੰਚ ਗਏ ਅਤੇ ਉਨ੍ਹਾਂ ਨੇ ਬਾਅਦ 'ਚ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ । ਕਰੀਬ 1 ਘੰਟੇ ਬਾਅਦ ਥਾਣਾ ਸਿਟੀ ਮੁਖੀ ਘਟਨਾ ਵਾਲੀ ਜਗ੍ਹਾਂ 'ਤੇ ਪਹੁੰਚੀ, ਜਿੱਥੇ ਪਰਿਵਾਰਕ ਮੈਂਬਰਾਂ ਵਲੋਂ ਘਟਨਾ ਦੀ ਜਾਣਕਾਰੀ ਦਿੱਤੀ ਗਈ ।