ਲੁਟੇਰਿਆਂ ਨੇ ਮਹਿਲਾ ਦਾ ਮੂੰਹ ਬੰਨ੍ਹ ਮਕਾਨ ''ਚੋਂ ਲੁੱਟੀ ਨਕਦੀ

01/29/2020 5:50:28 PM

ਬਾਘਾ ਪੁਰਾਣਾ (ਰਾਕੇਸ਼): ਅੱਜ ਸਵੇਰ ਕਰੀਬ 11.30 ਵਜੇ ਡਾਕਖਾਨੇ ਵਾਲੀ ਗਲੀ ਨੇੜੇ ਪੁਰਾਣੇ ਬਿਜਲੀ ਕੰਪਲੇਟ ਦਫਤਰ ਨੇੜੇ ਸਥਿਤ ਇਕ ਮਕਾਨ ਵਿੱਚ ਦੋ ਅਣਪਛਾਤੇ ਲੁਟੇਰਿਆਂ ਨੇ ਮਕਾਨ ਮਾਲਕ ਦਾ ਮੂੰਹ ਬੰਨ ਕੇ ਕਰੀਬ 50 ਹਜ਼ਾਰ ਦੀ ਨਕਦੀ ਤੇ ਦੋ ਮੋਬਾਇਲ ਸਮੇਤ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਾਲਕਣ ਸੁਨੀਤਾ ਰਾਣੀ ਨੇ ਦੱਸਿਆ ਕਿ ਉਸਦਾ ਅੱਖਾਂ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਹ ਬੈੱਡ ਤੇ ਅੰਦਰਲੇ ਕਮਰੇ 'ਚ ਲੰਮੇ ਪਈ ਹੋਈ ਸੀ ਅਤੇ ਪਰਿਵਾਰਕ ਮੈਂਬਰ ਆਪਣੇ ਕੰਮ ਤੇ ਗਏ ਹੋਏ ਸਨ ਘਰ 'ਚ ਉਹ ਅਤੇ ਉਸ ਦੀ ਕੰਮਵਾਲੀ ਸੀ।

ਉਨ੍ਹਾਂ ਦੱਸਿਆ ਕਿ ਮੇਨ ਦਰਵਾਜੇ ਰਾਹੀ ਦੋ ਵਿਅਕਤੀ ਮੂੰਹ ਬੰਨ ਕੇ ਅੰਦਰ ਵੜੇ ਜਿਨ੍ਹਾਂ ਕੋਲ ਹਥਿਆਰ ਵੀ ਸਨ ਤੇ ਅੰਦਰ ਵੜਦਿਆਂ ਹੀ ਉਨ੍ਹਾਂ ਨੇ ਮੇਰਾ ਤੇ ਕੰਮਵਾਲੀ ਦਾ ਮੂੰਹ ਬੰਨ ਦਿੱਤਾ ਤੇ ਅੰਦਰੋਂ ਬਾਹਰ ਨਹੀਂ ਨਿਕਲਣ ਦਿੱਤਾ ਤੇ ਅੰਦਰਲੇ ਕਮਰੇ ਵਿੱਚ ਪਈ ਅਲਮਾਰੀ ਅਤੇ ਬੈਠਕ ਦੀਆਂ ਅਲਮਾਰੀ ਤੇ ਬੈੱਡ ਦੀ ਫਰੋਲਾ-ਫਰਾਲੀ ਕਰਨ ਉਪਰੰਤ ਸਾਮਾਨ ਬਾਹਰ ਸੁੱਟ ਦਿੱਤਾ ਤੇ ਨਕਦੀ ਤੇ ਕੀਮਤੀ ਸਮਾਨ ਲੈ ਗਏ। ਉਨ੍ਹਾਂ ਦੇ ਬੇਟੇ ਵਿੱਕੀ ਪੁੱਤਰ ਅਸ਼ਰੂ ਕੁਮਾਰ ਨੇ ਦੱਸਿਆ ਕਿ ਵਾਪਰੀ ਘਟਨਾ ਬਾਰੇ ਜਿਵੇਂ ਹੀ ਸਾਨੂੰ ਪਤਾ ਲੱਗਾ ਤਾਂ ਅਸੀ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।


Shyna

Content Editor

Related News