ਲੁਟੇਰਿਆਂ ਨੇ ਔਰਤ ਤੋਂ ਲੁੱਟੇ ਗਹਿਣੇ

01/21/2020 1:09:29 AM

ਤਪਾ ਮੰਡੀ, (ਸ਼ਾਮ, ਗਰਗ)- ਸਥਾਨਕ ਢਿੱਲਵਾਂ ਰੋਡ ’ਤੇ ਅੱਜ ਕਾਰ ’ਚ ਸਵਾਰ ਅੱਧੀ ਦਰਜਨ ਲੁਟੇਰਿਆਂ ਨੇ ਔਰਤ ਨੂੰ ਨਸ਼ੇ ਵਾਲਾ ਪਦਾਰਥ ਸੁੰਘਾ ਕੇ ਸੋਨੇ ਦੇ ਗਹਿਣੇ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੇਰੇ ਇਲਾਜ ਆਸ਼ਾ ਰਾਣੀ ਪਤਨੀ ਫੂਲ ਚੰਦ ਵਾਸੀ ਪਿਆਰਾ ਲਾਲ ਬਸਤੀ ਨੇ ਦੱਸਿਆ ਕਿ ਉਹ ਨਗਰ ਕੌਂਸਲ ’ਚ ਡਿਊਟੀ ਕਰ ਕੇ ਵਾਪਸ ਘਰ ਆ ਰਹੀ ਸੀ, ਜਦ ਉਹ ਢਿੱਲਵਾਂ ਰੋਡ ਸਥਿਤ ਨੈਣਾਂ ਦੇਵੀ ਮੰਦਰ ਨਜ਼ਦੀਕ ਪੁੱਜੀ ਤਾਂ ਇਕ ਅਣਪਛਾਤੀ ਕਾਰ, ਜਿਸ ’ਚ 3 ਔਰਤਾਂ ਸਮੇਤ 6 ਜਣੇ ਬੈਠੇ ਸਨ, ਨੇ ਬਹਾਨੇ ਨਾਲ ਜ਼ਬਰਦਸਤੀ ਉਸ ਨੂੰ ਕਾਰ ’ਚ ਬਿਠਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕੋਈ ਨਸ਼ੀਲੀ ਚੀਜ਼ ਦਾ ਰੁਮਾਲ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਗਲ ’ਚ ਪਾਈ 2 ਤੋਲੇ ਦੀ ਚੇਨ, 1 ਲਾਕੇਟ, ਤਿੰਨ ਛਾਪਾਂ ਅਤੇ ਕੰਨ ’ਚ ਪਾਏ ਟਾਪਸ ਉਤਾਰ ਕੇ ਢਿੱਲਵਾਂ ਰੋਡ ਸਥਿਤ ਖੇਤਾਂ ’ਚ ਉਤਾਰ ਕੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਘਰ ਆ ਕੇ ਮਾਰ ਜਾਣਗੇ। ਇਸ ਘਟਨਾ ’ਚ ਔਰਤ ਦੇ 2 ਲੱਖ ਰੁਪਏ ਦੇ ਕਰੀਬ ਗਹਿਣੇ ਖੋਹ ਕੇ ਲੈ ਗਏ। ਜਦ ਔਰਤ ਨੂੰ ਥੋਡ਼੍ਹੀ ਜਿਹੀ ਹੋਸ਼ ਆਈ ਤਾਂ ਉਹ ਪੈਦਲ ਅਾਪਣੇ ਘਰ ਪੁੱਜੀ ਅਤੇ ਨੂੰਹ ਨੂੰ ਹੱਡਬੀਤੀ ਦੱਸੀ ਅਤੇ ਲੁਟੇਰਿਆਂ ਨੇ ਉਸ ਦੇ ਇਕ ਕੰਨ ਨੂੰ ਪਾਡ਼ ਕੇ ਲਹੂ-ਲੁਹਾਨ ਕੀਤਾ ਹੋਇਆ ਸੀ।

ਥਾਣਾ ਮੁਖੀ ਨਰਾਇਣ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਹਸਪਤਾਲ ਪਹੁੰਚ ਕੇ ਪੀਡ਼ਤ ਔਰਤ ਦੇ ਬਿਆਨ ਕਲਮਬੰਦ ਕਰ ਕੇ ਘਟਨਾ ਥਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੀਡ਼ਤ ਔਰਤ ਦਾ ਲਡ਼ਕਾ ਵਿਨੋਦ ਕੁਮਾਰ ਵਾਰਡ ਨੰਬਰ 2 ਤੋਂ ਕੌਂਸਲਰ ਹੈ। ਇਸ ਵਾਰਦਾਤ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


Bharat Thapa

Content Editor

Related News