ਲੁਟੇਰਿਆਂ ਨੇ ਪਤੀ-ਪਤਨੀ ਨੂੰ ਕੁੱਟਮਾਰ ਕਰ ਕਮਰੇ ’ਚ ਕੀਤਾ ਬੰਦ, ਲੱਖਾਂ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ

07/24/2022 9:18:22 PM

ਫਿਰੋਜ਼ਪੁਰ (ਕੁਮਾਰ)–ਫਿਰੋਜ਼ਪੁਰ ਦੇ ਪਿੰਡ ਜਮੀਤਪੁਰ ਢੇਰੂ ਵਿਖੇ ਬੀਤੀ ਰਾਤ 1 ਵਜੇ ਦੇ ਕਰੀਬ ਤਲਵਾਰਾਂ, ਬੇਸਬਾਲ, ਕਿਰਚਾਂ ਆਦਿ ਨਾਲ ਲੈਸ ਲੁਟੇਰਿਆਂ ਨੇ ਸੁੱਤੇ ਪਏ ਪਤੀ-ਪਤਨੀ ਦੀ ਕੁੱਟਮਾਰ ਕਰਦੇ ਹੋਏ ਕੋਠੀ ’ਚੋਂ ਕਰੀਬ 13/14 ਤੋਲੇ ਸੋਨੇ ਦੇ ਗਹਿਣੇ, ਕਰੀਬ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ ਅਤੇ ਗੁਰਦੁਆਰਾ ਸਾਹਿਬ ’ਚ ਦੇਣ ਲਈ ਬੇਟੇ ਵੱਲੋਂ ਕੈਨੇਡਾ ਤੋਂ ਭੇਜੇ ਕਰੀਬ 50 ਹਜ਼ਾਰ ਰੁਪਏ ਦੇ ਡਾਲਰ ਆਦਿ ਚੋਰੀ ਕਰਕੇ ਲੈ ਗਏ ਅਤੇ ਲੁਟੇਰੇ ਉਨ੍ਹਾਂ ਨੂੰ ਕਮਰੇ ’ਚ ਬੰਦ ਕਰ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਦੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਦੇ ਟਵੀਟ, CM ਮਾਨ ’ਤੇ ਲਾਏ ਤਿੱਖੇ ਨਿਸ਼ਾਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਲਦੇਵ ਸਿੰਘ ਬਿਜਲੀ ਬੋਰਡ ਵਿਭਾਗ ਸ਼ੇਰਖਾ ਵਿਖੇ ਜੇ. ਈ. ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਬੀਤੀ ਰਾਤ 1 ਵਜੇ ਦੇ ਕਰੀਬ ਜਦੋਂ ਪਤੀ-ਪਤਨੀ ਬੈੱਡਰੂਮ ’ਚ ਸੁੱਤੇ ਪਏ ਸਨ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਲੁਟੇਰੇ ਡਰਾਇੰਗ ਰੂਮ ਦੀ ਖਿਡ਼ਕੀ ਤੋਂ ਕੋਠੀ ਦੇ ਅੰਦਰ ਆ ਗਏ, ਜਿਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਉਨ੍ਹਾਂ ਦੋਵਾਂ ਪਤੀ-ਪਤਨੀ ਦੀ ਕੁੱਟਮਾਰ ਕੀਤੀ ਅਤੇ ਤਲਵਾਰਾਂ ਆਦਿ ਦੀ ਨੋਕ ’ਤੇ ਉਨ੍ਹਾਂ ਦੇ ਬੈੱਡਬਾਕਸ ’ਚ ਪਏ ਲੱਖਾਂ ਰੁਪਏ ਦੇ ਕਰੀਬ 13/14 ਤੋਲੇ ਸੋਨੇ ਦੇ ਗਹਿਣੇ, 10 ਤੋਲੇ ਚਾਂਦੀ, ਲੱਖਾਂ ਰੁਪਏ ਦੀ ਨਕਦੀ ਅਤੇ ਕੈਨੇਡੀਅਨ ਡਾਲਰ ਆਦਿ ਲੈ ਕੇ ਫਰਾਰ ਹੋ ਗਏ।

PunjabKesari

ਇਹ ਵੀ ਪੜ੍ਹੋ : ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਨੀਰਜ ਚੋਪੜਾ ਤੱਕ, ਭਾਰਤ ਲਈ ਖ਼ਾਸ ਹੈ 24 ਜੁਲਾਈ ਦਾ ਦਿਨ

ਉਨ੍ਹਾ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਫੋਨ ਕਰ ਕੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਆ ਕੇ ਸਾਰੀ ਗੱਲ ਲੋਕਾਂ ਨੂੰ ਦੱਸੀ। ਉਸ ਨੇ ਦੱਸਿਆ ਕਿ ਕਰੀਬ 3 ਲੁਟੇਰੇ ਬਾਹਰ ਖਡ਼੍ਹੇ ਹੋਏ ਸਨ। ਇਹ ਲੁਟੇਰੇ ਜਾਂਦੇ ਜਾਂਦੇ ਇਕ ਟਰੰਕ ਵੀ ਆਪਣੇ ਨਾਲ ਬਾਹਰ ਲੈ ਗਏ, ਜਿਥੇ ਉਨ੍ਹਾਂ ਨੇ ਸਾਰਾ ਸਾਮਾਨ ਕੱਢ ਕੇ ਸੁੱਟ ਦਿੱਤਾ। ਲੁਟੇਰਿਆ ਨੇ ਕੋਠੀ ’ਚ ਪਈਆਂ ਅਲਮਾਰੀਆਂ ਆਦਿ ’ਚੋਂ ਸਾਰਾ ਸਾਮਾਨ ਕੱਢ ਕੇ ਖਿਲਾਰ ਦਿੱਤਾ ਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਇਸ ਘਟਨਾ ਸਬੰਧੀ ਥਾਣਾ ਕੁਲਗਡ਼੍ਹੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।


Manoj

Content Editor

Related News