ਹਥਿਆਰਬੰਦ ਲੁਟੇਰੇ ਹਵਾਈ ਫਾਇਰ ਕਰਦਿਆਂ ਮੋਟਰਸਾਈਕਲ ਲੈ ਕੇ ਫਰਾਰ

07/24/2022 9:22:21 PM

ਜ਼ੀਰਾ (ਗੁਰਮੇਲ ਸੇਖਵਾਂ) : ਪਿੰਡ ਭੂਪੇਵਾਲਾ ਵਿਖੇ ਹਥਿਆਰਬੰਦ 3 ਲੁਟੇਰਿਆਂ ਵੱਲੋਂ ਮੋਟਰਸਾਈਕਲ ਖੋਹ ਕੇ ਫਰਾਰ ਹੋਣ ਅਤੇ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਥਾਣਾ ਮਖੂ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੁੱਦਈ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੂਪੇਵਾਲਾ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਕਰਨਜੀਤ ਸਿੰਘ ਮੋਟਰਸਾਈਕਲ ਨੰ. ਪੀ ਬੀ 05 ਡਬਲਯੂ 1927 ’ਤੇ ਖੇਤਾਂ ਦੇ ਕੋਲ ਸੜਕ ਕਿਨਾਰੇ ਖੜ੍ਹੇ ਸਨ ਤਾਂ 3 ਅਣਪਛਾਤੇ ਨੌਜਵਾਨ ਭੱਜਦੇ ਹੋਏ ਆਏ, ਜਿਨ੍ਹਾਂ 'ਚੋਂ ਇਕ ਕੋਲ ਪਿਸਤੌਲ ਸੀ, ਜਿਸ ਨੇ ਸ਼ਿਕਾਇਤਕਰਤਾ ’ਤੇ ਫਾਇਰ ਕੀਤਾ, ਜਿਸ ਦੇ ਚੱਲਦੇ ਪੀੜਤ ਤੇ ਉਸ ਦਾ ਦੋਸਤ ਖੇਤਾਂ ਵੱਲ ਭੱਜ ਗਏ ਤਾਂ ਲੁਟੇਰੇ ਉਨ੍ਹਾਂ ਦਾ ਮੋਟਰਸਾਈਕਲ ਲੈ ਕੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ। ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਐਂਬੂਲੈਂਸ 'ਚੋਂ ਅਫੀਮ ਬਰਾਮਦ: DIG ਰੋਪੜ ਸਿਹਤ ਵਿਭਾਗ ਤੇ ਸਿਵਲ ਅਧਿਕਾਰੀਆਂ ਕੋਲ ਉਠਾਉਣਗੇ ਮਾਮਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News