ਦਿਨ-ਦਿਹਾਡ਼ੇ ਵਿਅਕਤੀ ਨੂੰ ਲੁੱਟਿਆ

02/09/2020 1:21:37 AM

ਜੈਤੋ,(ਵੀਰਪਾਲ/ਗੁਰਮੀਤਪਾਲ)- ਬੀਤੇ ਦਿਨੀਂ ਸ਼ਹਿਰ ਤੇ ਰਾਮਲੀਲਾ ਗਰਾਊਂਡ ’ਚ ਵਿਅਕਤੀ ਤੋਂ ਦਿਨ ਦਿਹਾਡ਼ੇ ਪੈਸੇ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ। ਬਲੌਰ ਸਿੰਘ ਪੁੱਤਰ ਮੱਖਣ ਸਿੰਘ ਅਨੁਸਾਰ ਮੇਰਾ ਪਿਤਾ ਮੱਖਣ ਸਿੰਘ ਪ੍ਰੇਮੀ ਪੱੁਤਰ ਸਵ. ਪੂਰਨ ਸਿੰਘ ਤੋਂ ਕਲ ਦੁਪਹਿਰ 2 ਵਜੇ ਲਗਭਗ ਘਰ ਦੇ ਕੰਮ ਲਈ ਪੈਸੇ ਲੈ ਕੇ ਆ ਰਿਹਾ ਸੀ, ਜਦ ਉਹ ‘ਰਾਮਲੀਲਾ ਗਰਾਊਂਡ’ ਵਿਚ ਪਹੁੰਚਿਆ ਤਾਂ ਉਸ ਨੂੰ ਅਗਿਆਤ ਵਿਅਕਤੀਆਂ ਵੱਲੋਂ ਕੋਈ ਦਵਾਈ ਸੁੰਘਾ ਕੇ ਗੱਡੀ ਵਿਚ ਬੈਠਾ ਲਿਆ ਅਤੇ ਉਸ ਤੋਂ ਲਗਭਗ 6 ਵਜੇ ਦੇ ਕਰੀਬ ਰੋਡ਼ੀਕਪੂਰਾ ਰੋਡ ਛੱਡ ਦਿੱਤਾ ਗਿਆ। ਬਲੌਰ ਸਿੰਘ ਮੁਤਾਬਿਕ ਉਸ ਦੇ ਪਿਤਾ ਦਾ ਗਲ ਘੁੱਟਿਆ ਹੋਣ ਕਾਰਨ ਅੱਜ ਤੱਕ ਸਹੀ ਨਹੀਂ ਬੋਲਿਆ ਜਾ ਰਿਹਾ।

ਇਸ ਸਬੰਧੀ ਕਿ ਕਹਿੰਦੇ ਹਨ ਐੱਸ. ਐੱਚ. ਓ. ਜੈਤੋ

ਜਦ ਪੈਸੇ ਖੋਹਣ ਦੀ ਘਟਨਾ ਬਾਰੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਮੱਖਣ ਸਿੰਘ ਘਟਨਾ ਦੀ ਪੂਰੀ ਜਾਣਕਾਰੀ ਦੇਵੇਗਾ ਿਕ ਉਸ ਕੋਲ ਕਿੰਨੇ ਪੈਸੇ ਸਨ। ਕਿਸ ਸਮੇਂ ਇਹ ਘਟਨਾ ਵਾਪਰੀ ਅਤੇ ਲੁੱਟ-ਖੋਹ ਕਰਨ ਵਾਲੇ ਕਿੰਨੇ ਵਿਅਕਤੀ ਸਨ। ਉਸ ਸਮੇਂ ਹੀ ਅਸਲੀਅਤ ਸਾਹਮਣੇ ਆਵੇਗੀ। ਪੁਲਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor

Related News