ਮੋਟਰਸਾਈਕਲ ਅਤੇ ਰਿਕਸ਼ੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

12/27/2019 2:31:14 PM

ਮੋਗਾ (ਸੰਜੀਵ) - ਪਿੰਡ ਜਨੇਰ ਦੇ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਰਿਕਸ਼ਾ ਚਾਲਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ’ਚ ਰਿਕਸ਼ੇ ਚਾਲਕ ਤਰਸੇਮ ਸਿੰਘ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਿ੍ਤਕ ਦੀ ਪਛਾਣ ਕੁਲਦੀਪ ਸਿੰਘ (22) ਪੁੱਤਰ ਅਮਰਜੀਤ ਸਿੰਘ ਵਜੋਂ ਹੋਈ, ਜੋ ਸਲੂਨ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਸ਼ਾਮ ਦੇ ਸਮੇਂ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਕਸਬਾ ਕੋਟ ਈਸੇ ਖਾਨ ਦੇ ਪਿੰਡ ਜਨੇਰ ਨੇੜੇ ਉਸ ਨੂੰ ਰਿਕਸ਼ੇ ਨੇ ਟੱਕਰ ਮਾਰ ਦਿੱਤੀ। 

ਦੱਸ ਦੇਈਏ ਕਿ ਕੁਲਦੀਪ ਆਪਣੇ ਪਰਿਵਾਰ ਦਾ ਇਕਲੌਤਾ ਮੁੰਡਾ ਸੀ ਅਤੇ ਫਰਵਰੀ 2020 ’ਚ ਉਸਦਾ ਵਿਆਹ ਹੋਣਾ ਸੀ। ਮੌਕੇ ’ਤੇ ਪੁੱਜੀ ਕੋਟ ਈਸੇ ਖਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। 

rajwinder kaur

This news is Content Editor rajwinder kaur