ਟਿਊਸ਼ਨ ਜਾ ਰਹੀਆਂ ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, 14 ਸਾਲਾ ਕੁੜੀ ਦੀ ਮੌਤ

09/18/2022 5:49:14 PM

ਮੂਨਕ (ਵਰਤੀਆ) : ਮੂਨਕ ਬੱਲਰਾ ਰੋਡ 'ਤੇ ਇਕ ਤੇਜ਼ ਰਫਤਾਰ ਟਰੱਕ ਨਾਲ ਟੱਕਰ ਵੱਜਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਈ। ਪੁਲਸ ਨੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਲਰਾਂ ਦੀਆਂ ਦੋ ਚੇਚਰੀਆਂ ਭੈਣਾਂ ਈ-ਸਕੂਟਰੀ 'ਤੇ ਸਵਾਰ ਹੋ ਕੇ ਟਿਊਸ਼ਨ ਪੜ੍ਹਨ ਲਈ ਮੂਨਕ ਬੱਲਰਾਂ ਰੋਡ ਤੇ ਮੂਨਕ ਵੱਲ ਆ ਰਹੀਆਂ ਸਨ ।

ਇਹ ਵੀ ਪੜ੍ਹੋ- ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ 'ਤੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਇਹ ਮੰਗ

ਜਦੋਂ ਉਹ ਵੇਅਰ ਹਾਊਸ ਦੇ ਗੋਦਾਮ ਕੋਲ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਅਤੇ ਆਪਣੇ ਥੱਲੇ ਲੈ ਲਿਆ। ਸਕੂਟਰੀ ਸੜਕ ' ਤੇ ਡਿੱਗ ਪਈ , ਜਿਸ ਦੌਰਾਨ ਸਕੂਟਰੀ ਸਵਾਰ ਅੱਠਵੀਂ ਜਮਾਤ ਦੀ ਵਿਦਿਆਰਥਣ ਰੀਤ ਇੰਦਰ ਕੌਰ (14) ਸਪੁੱਤਰੀ ਬੰਟੂ ਸਿੰਘ ਦੀ ਮੌਕੇ ' ਤੇ ਮੌਤ ਹੋ ਗਈ ਅਤੇ ਉਸ ਦੀ ਚੇਚਰੀ ਭੈਣ ਜੈਸ਼ਮੀਨ ਕੌਰ ਦੇ ਸੱਟਾਂ ਲੱਗੀਆਂ ਜੋ ਹਸਪਤਾਲ ਵਿਚ ਜੇਰੇ ਇਲਾਜ ਭਰਤੀ ਹੈ । ਏ.ਐਸ.ਆਈ ਮਿੱਠੂ ਸ਼ਰਮਾ ਨੇ ਦੱਸਿਆ ਕਿ ਟਰੱਕ ਤੇ ਸਕੂਟਰੀ ਕਬਜ਼ੇ ' ਚ ਲੈ ਕੇ ਕੁੜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਮੂਨਕ ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News