ਸ਼ੀਸ਼ ਮਹਿਲ ਕਲੌਨੀ ਦੇ ਨਜ਼ਦੀਕ ਦੇਰ ਰਾਤ ਹੋਇਆ ਸੜਕ ਹਾਦਸਾ, ਪੁਲਸ ਉੱਪਰ ਦੋਸ਼ੀ ਨੂੰ ਭਜਾਉਣ ਦੇ ਲੱਗੇ ਇਲਜ਼ਾਮ

06/09/2022 3:26:21 PM

ਪਟਿਆਲਾ ( ਕੰਬੋਜ਼ ) : ਪਟਿਆਲਾ ਦੇ ਸ਼ੀਸ਼ ਮਹਿਲ ਕਲੌਨੀ ਦੇ ਨਜ਼ਦੀਕ ਦੇਰ ਰਾਤ ਸੜਕ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਵਿਚ ਇਕ ਔਰਤ ਅਤੇ ਉਸ ਦੇ ਪਤੀ ਗੰਭੀਰ ਸੱਟਾਂ ਲੱਗੀਆਂ ਹਨ। ਇਸੇ ਵਿਚਾਲੇ ਜਦੋਂ ਪੀੜਤ ਔਰਤ ਅਤੇ ਉਸ ਦੇ ਪਤੀ ਅਤੇ ਬੇਟੇ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹੋਏ ਪਰਿਵਾਰ ਨੇ ਪੁਲਸ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਦੋਸ਼ੀ ਨੂੰ ਭੱਜਾ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਵਾਲਿਆਂ ਨੇ ਉਨ੍ਹਾਂ ਕੋਲੋਂ ਮੋਬਾਈਲ ਖੋਹ ਲਿਆ ਅਤੇ ਸਾਰੇ ਹੀ ਸਬੂਤ ਮਿਟਾ ਦਿੱਤੇ।

ਇਹ ਵੀ ਪੜ੍ਹੋ- ਚੋਰਾਂ ਨੇ ਨਹੀਂ ਬਖ਼ਸ਼ੇ ਝੁੱਗੀਆਂ-ਝੌਪੜੀਆਂ 'ਚ ਰਹਿਣ ਵਾਲੇ ਲੋਕ , ਸੋਨੇ-ਚਾਂਦੀ ਅਤੇ ਨਗਦੀ ਲੈ ਹੋਏ ਫਰਾਰ

ਪੁਲਸ ਵੱਲੋਂ ਇਹ ਵਤੀਰਾ ਕੀਤੇ ਜਾਣ ਕਾਰਨ ਪੀੜਤ ਔਰਤ ਅਤੇ ਉਸ ਦੇ ਪਤੀ ਸਮੇਤ ਯੂਨੀਅਨ ਮੈਂਬਰਾਂ ਨੇ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਸਬਜ਼ੀ ਮੰਡੀ ਥਾਣਾ ਦੇ ਮੁੱਖੀ ਸਾਹਿਬ ਸਿੰਘ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਸਾਰੇ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਵੀ ਮੁੱਖ ਦੋਸ਼ੀ ਹੋਣਗੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਖ਼ਮੀ ਹੋਈ ਔਰਤ ਨੇ ਦੱਸਿਆ ਕਿ ਉਹ ਦੇਰ ਰਾਤ ਪਰਿਵਾਰ ਸਮੇਤ ਆਪਣੇ ਘਰ ਜਾ ਰਹੇ ਸੀ ਤਾਂ ਨਸ਼ੇੜੀ ਵਿਅਕਤੀ ਦੀ ਕਾਰ ਦੀ ਟੱਕਰ ਉਨ੍ਹਾਂ ਦੀ ਕਾਰ ਨਾਲ ਹੋ ਗਈ ਜਿਸ ਕਾਰਨ ਅਸੀਂ ਜ਼ਖ਼ਮੀ ਹੋ ਗਏ।ਉਨ੍ਹਾਂ ਕਿਹਾ ਕਿ ਪੁਲਸ ਨੂੰ ਉਸ ਵਿਅਕਤੀ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਥੇ ਹੀ ਪੁਲਸ ਥਾਣਾ ਮੁੱਖੀ ਨੇ ਵਿਸ਼ਵਾਸ਼ ਦੁਆਇਆ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ,  ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News