ਐਕਟਿਵਾ ਸਵਾਰ ਨੌਜਵਾਨ ਅਵਾਰਾ ਪਸ਼ੂ ਨਾਲ ਟਕਰਾਇਆ, ਮੌਤ

02/24/2020 10:28:08 AM

ਗੁਰੂਹਰਸਹਾਏ (ਆਵਲਾ): ਗੁਰੂਹਰਸਹਾਏ ਵਾਸੀ ਸਾਜਨ ਸੰਧੂ ਦੀ ਬੀਤੀ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਖਬਰ ਮਿਲੀ ਹੈ।ਬੀਤੀ ਰਾਤ ਫਿਰੋਜ਼ਪੁਰ ਫਾਜ਼ਿਲਕਾ ਜੀ.ਟੀ. ਰੋਡ 'ਤੇ ਸਥਿਤ ਮਮਦੋਟ ਖਾਈ ਟੀ ਪੁਆਇਟ ਦੇ ਕੋਲ ਇਹ ਹਾਦਸਾ ਵਪਾਰਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਾਜਨ ਸੰਧੂ ਫ਼ਿਰੋਜਪੁਰ ਤੋਂ ਗੁਰੂਹਰਸਹਾਏ  ਵਾਪਸ ਆਪਣੀ ਐਕਟਿਵਾ ਸਕੂਟਰੀ ਤੇ ਸਵਾਰ ਹੋ ਕੇ ਆ ਰਿਹਾ ਸੀ ਜਦੋਂ ਉਹ ਪਿੰਡ ਖਾਈ ਦੇ ਕੋਲ ਪਹੁੰਚਿਆ ਤਾਂ ਅੱਗੋਂ ਆਵਾਰਾ ਪਸ਼ੂ ਨਾਲ  ਉਸ ਦੀ ਟੱਕਰ ਹੋ ਗਈ ਜਿਸ ਦੇ ਚੱਲਦਿਆਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਨੌਜਵਾਨ ਦੀ ਖਬਰ ਸੁਣ ਕੇ ਸ਼ਹਿਰ 'ਚ ਸ਼ੋਕ ਦੀ ਲਹਿਰ ਦੌੜ ਗਈ।

Shyna

This news is Content Editor Shyna