ਸੜਕ ਹਾਦਸੇ ''ਚ ਇਕ ਨੌਜਵਾਨ ਦੀ ਮੌਤ, 4 ਜ਼ਖਮੀ

01/30/2020 6:26:43 PM

ਧੂਰੀ, (ਸੰਜੀਵ ਜੈਨ)-ਪਿੰਡ ਭਸੌੜ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਚਾਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਧੂਰੀ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਭਸੌੜ ਵਿਖੇ ਵਾਪਰੇ ਇਸ ਸੜਕ ਹਾਦਸੇ 'ਚ ਮਾਲੇਰਕੋਟਲਾ ਵਾਲੀ ਦਿਸ਼ਾ ਤੋਂ ਆ ਰਹੀ ਇਕ ਕਾਰ, ਇਕ ਟੈਂਪੂ ਤੇ ਇਕ ਸਕੂਟਰੀ ਦੇ ਨਾਲ ਟਕਰਾ ਗਈ। ਇਸ ਹਾਦਸੇ 'ਚ ਸਕੂਟਰੀ ਸਵਾਰ ਜਸਕਰਨ ਸਿੰਘ (17) ਪੁੱਤਰ ਹਰਦੇਵ ਸਿੰਘ ਵਾਸੀ ਕੁੱਪ ਜੋ ਕਿ ਬਾਰਵੀਂ ਕਲਾਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਉਸ ਦਾ ਸਾਥੀ ਰੋਹਿਤ ਜੈਨ ਪੁੱਤਰ ਕਮਲ ਕਿਸ਼ੋਰ ਵਾਸੀ ਮਾਲੇਰਕੋਟਲਾ ਤੋਂ ਇਲਾਵਾ ਕਾਰ ਚਾਲਕ ਦਰਸ਼ਨ ਸਿੰਘ ਵਾਸੀ ਕਹੇਰੂ ਤੇ ਟੈਂਪੂ 'ਚ ਸਵਾਰ ਰਵੀ ਤੇ ਸੱਤਪਾਲ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸੇ 'ਚ ਤਿੰਨੋਂ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਮਾਲੇਰਕਟੋਲਾ ਵਿਖੇ ਭੇਜਿਆ ਗਿਆ ਹੈ।


Related News