ਸੜਕ ਹਾਦਸੇ ’ਚ ਅਣਪਛਾਤੇ ਵਿਅਕਤੀ ਦੀ ਮੌਤ

09/05/2021 2:16:26 PM

ਭਵਾਨੀਗੜ੍ਹ (ਵਿਕਾਸ): ਬੀਤੇ ਦਿਨ ਦੇਰ ਸ਼ਾਮ ਪਿੰਡ ਚੰਨੋ ਨੇੜੇ ਨੈਸ਼ਨਲ ਹਾਈਵੇਅ ’ਤੇ ਪੈਦਲ ਜਾਂਦੇ ਇੱਕ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਦੀ ਚਪੇਟ ’ਚ ਆਉਣ ਕਾਰਨ ਮੌਤ ਹੋ ਗਈ। ਪੁਲਸ ਨੂੰ ਮ੍ਰਿਤਕ ਵਿਅਕਤੀ ਸ਼ਨਾਖਤ ਨਹੀਂ ਹੋ ਸਕੀ ਤੇ ਪੁਲਸ ਨੇ ਅਣਪਛਾਤੇ ਵਾਹਨ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ। 

ਹਾਦਸੇ ਸਬੰਧੀ ਪਰਗਟ ਸਿੰਘ ਵਾਸੀ ਗੱਜੂਮਾਜਰਾ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ੱਕਰਵਾਰ ਰਾਤ ਕਰੀਬ ਸਾਢੇ ਕੁ 8 ਵਜੇ ਚੰਨੋ ਤੋਂ ਆਪਣਾ ਕੰਮਕਾਰ ਨਿਪਟਾ ਕੇ ਮੋਟਰਸਾਇਕਲ 'ਤੇ ਆਪਣੇ ਪਿੰਡ ਗੱਜੂਮਾਜਰਾ ਜਾ ਰਿਹਾ ਸੀ ਤੇ ਇਸ ਦੌਰਾਨ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਸਰਵਿਸ ਰੋਡ ਤੋਂ ਡਿਵਾਈਡਰ ਪਾਰ ਕਰਨ ਲੱਗਾ ਤਾਂ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਕ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਕਾਰ ਦਾ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਉਸ ਸਮੇਤ ਹੋਰ ਲੋਕ ਵੀ ਮੌਕੇ ’ਤੇ ਇਕੱਤਰ ਹੋ ਗਏ ਜਿਨ੍ਹਾਂ ਦੇ ਦੇਖਿਆ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਸ਼ਨਾਖਤ ਕਰਨ ’ਤੇ ਵੀ ਲੋਕਾਂ ਨੂੰ ਉਸਦੀ ਸ਼ਨਾਖਤ ਨਹੀਂ ਹੋਈ। ਬਾਅਦ ਵਿੱਚ ਐਂਬੂਲੈਂਸ ਰਾਹੀਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ। ਓਧਰ ਹਾਦਸੇ ਸਬੰਧੀ ਪੁਲਸ ਨੇ ਨਾ-ਮਾਲੂਮ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Shyna

Content Editor

Related News