ਸੜਕ ਹਾਦਸੇ ''ਚ ਜ਼ਖ਼ਮੀ ਹੋਏ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤੋੜਿਆ ਦਮ

10/24/2020 10:39:40 AM

ਭਵਾਨੀਗੜ੍ਹ (ਕਾਂਸਲ): ਬੀਤੇ ਦਿਨੀਂ 15 ਅਕਤੂਬਰ ਨੂੰ ਇਕ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਸਥਾਨਕ ਸ਼ਹਿਰ ਨੇੜਲੇ ਪਿੰਡ ਨਾਗਰਾ ਦੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮੇਲਾ ਸਿੰਘ ਦੇ ਭਰਾ ਭੀਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਨਾਗਰਾ ਨੇ ਦੱਸਿਆ ਉਸ ਦਾ ਭਰਾ ਮੇਲਾ ਸਿੰਘ ਜੋ ਕਿ ਭਿੰਡਰਾ ਵਿਖੇ ਇਕ ਧਾਗਾ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਲੰਘੇ 15 ਅਕਤੂਬਰ ਨੂੰ ਜਦੋਂ ਉਸ ਦਾ ਭਰਾ ਫੈਕਟਰੀ 'ਚੋਂ ਰਾਤ ਦੀ ਡਿਊਟੀ ਕਰਕੇ ਆਪਣੇ ਇਕ ਹੋਰ ਸਾਥੀ ਗੁਰਮੇਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਨਾਗਰਾ ਨਾਲ ਉਸ ਦੇ ਮੋਟਰਸਾਈਕਲ ਰਾਹੀਂ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ 'ਚ ਸੰਘਰੇੜੀ ਰੋਡ ਬਾ ਹੱਦ ਪਿੰਡ ਘਰਾਚੋਂ ਨੇੜੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰੀ ਨਾਲ ਆ ਰਹੇ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਫੇਟ ਮਾਰ ਦਿੱਤੀ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਜਿਸ ਕਾਰਨ ਇਸ ਹਾਦਸੇ 'ਚ ਉਸ ਦੇ ਭਰਾ ਮੇਲਾ ਸਿੰਘ ਦੇ ਸਿਰ ਅਤੇ ਛਾਤੀ ਉਪਰ ਸੱਟਾ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਵਿਖੇ ਸਥਿਤ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਥੇ ਜ਼ਖ਼ਮਾਂ ਦਾ ਤਾਬ ਨਾਲ ਝਲਦਿਆਂ ਉਸ ਦੇ ਭਰਾ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਗੁਰਮੇਲ ਸਿੰਘ ਨੂੰ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਸੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਦੇ ਨਾ ਮਾਲੂਮ ਚਾਲਕ ਵਿਰੁੱਧ ਮੁਕੱਦਮਾਂ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ

Shyna

This news is Content Editor Shyna