ਸੜਕ ਹਾਦਸੇ ''ਚ ਵਿਅਕਤੀ ਦੀ ਮੌਤ

02/13/2020 7:15:13 PM

ਮਲੋਟ,(ਜੁਨੇਜਾ,ਗੋਇਲ) : ਜੀ ਟੀ ਰੋਡ 'ਤੇ ਵਾਪਰੇ ਇਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਟੇਲ ਨਗਰ ਵਾਸੀ ਮਦਨ ਲਾਲ ਆਪਣੀ ਸਕੂਟਰੀ 'ਤੇ ਕਿਸੇ ਪ੍ਰੋਗਰਾਮ ਤੋਂ ਵਾਪਸ ਜਾ ਰਿਹਾ ਸੀ ਕਿ ਟਰੱਕ ਯੂਨੀਅਨ ਨੇੜੇ ਇਕ ਤੇਜ਼ ਰਫਤਾਰ 'ਤੇ ਆ ਰਹੇ ਟਰੱਕ ਨੇ ਉਸ ਨੂੰ ਲਪੇਟ 'ਚ ਲੈ ਲਿਆ ਅਤੇ 200 ਮੀਟਰ ਤੋਂ ਵੱਧ ਉਸ ਨੂੰ ਘਸੀਟਦਾ ਲੈ ਗਿਆ। ਹਾਦਸੇ ਵਿਚ ਮਦਨ ਲਾਲ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦੇ ਤਾਇਆ ਜੀ ਮਦਨ ਲਾਲ ਟਰੱਕ ਚਾਲਕ ਦੀ ਲਾਪ੍ਰਵਾਹੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


Related News