ਰਿਸ਼ੀ ਪਬਲਿਕ ਸਕੂਲ ਉੱਪਲੀ ਤੋਂ ਕਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ

10/26/2020 4:19:07 PM

ਸੰਗਰੂਰ(ਸਿੰਗਲਾ): ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸਾਂ 'ਤੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਮੁੱਢਲਾ ਸਿਹਤ ਕੇਂਦਰ ਲੌਂਗੋਵਾਲ ਵੱਲੋਂ ਕੋਵਿਡ-19 ਸੈਂਪਲਿੰਗ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਰਿਸ਼ੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਉੱਪਲੀ ਵਿਖੇ ਵਿਸ਼ੇਸ਼ ਕੋਵਿਡ-19 ਸੈਂਪਲਿੰਗ ਕੈਂਪ ਅਧੀਨ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਸ ਕੈਂਪ 'ਚ ਚੇਅਰਮੈਨ ਵਿਨੋਦ ਰਿਸ਼ੀ, ਪ੍ਰਿੰਸੀਪਲ ਰਾਜਨ ਰਿਸ਼ੀ ਸਮੇਤ ਸਮੂਹ ਅਧਿਆਪਕਾਂ ਅਤੇ ਸਕਿਓਰਿਟੀ ਗਾਰਡਾਂ, ਹੈਲਪਰਾਂ ਵੱਲੋਂ ਵੀ ਸੈਂਪਲਿੰਗ ਕਰਵਾਈ ਗਈ।
ਇਸ ਮੌਕੇ ਸੈਂਪਲਿੰਗ ਟੀਮ ਦੇ ਮੈਂਬਰ ਸੀ. ਐੱਚ. ਓ. ਵੀਰਪਾਲ ਕੌਰ, ਸੀ. ਐੱਚ. ਓ. ਸੁਖਜੀਤ ਕੌਰ, ਏ. ਐੱਨ. ਐੱਮ ਮਨਜੀਤ ਕੌਰ, ਹੈਲਥ ਵਰਕਰ ਇੰਦਰਜੀਤ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੀ ਬੀਮਾਰੀ ਤੋਂ ਬਚਾਅ ਲਈ ਸੈਂਪਲਿੰਗ ਲਈ ਲੋਕਾਂ ਵਲੋਂ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਮੌਸਮ 'ਚ ਬਦਲਾਵ ਆ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਧੂੰਏ ਤੋਂ ਬਚਾਅ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਸਾਵਧਾਨੀਆਂ ਦਾ ਵਿਸ਼ੇਸ਼ ਧਿਆਨ ਰੱਖਣਾ ਸਮੇਂ ਦੀ ਲੋੜ ਹੈ।
ਸੈਂਪਲਿੰਗ ਟੀਮ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਘਰਾਂ 'ਚ ਇਕਾਂਤਵਾਸ ਹੋਏ ਕੋਵਿਡ ਪਾਜ਼ੇਟਿਵ ਮਰੀਜਾਂ ਨੰ ਫਤਿਹ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘਰ 'ਚ ਰਹਿ ਕੇ ਆਪਣੀ ਦੇਖ-ਭਾਲ ਲਈ ਲੋੜੀਂਦੇ 18 ਤਰ੍ਹਾਂ ਦੇ ਸਾਮਾਨ ਦਾ ਇਸਤੇਮਾਲ ਕਰ ਸਕਣ।

Aarti dhillon

This news is Content Editor Aarti dhillon