ਸਵਾਰੀਆਂ ਨੂੰ ਲੈ ਕੇ ਭਿੜੇ ਰਿਕਸ਼ਾ ਚਾਲਕ, ਵੀਡੀਓ ’ਚ ਦੇਖੋ ਕਿਵੇਂ ਇਕ ਦੂਜੇ ’ਤੇ ਵਰ੍ਹਾਏ ਡੰਡੇ

08/17/2022 4:00:30 PM

ਸੰਗਰੂਰ (ਰਵੀ) : ਈ-ਰਿਕਸ਼ਾ ਆਉਣ ਤੋਂ ਬਾਅਦ ਰਿਕਸ਼ੇ ਵਾਲਿਆਂ ਦੀਆਂ ਵੀ ਵੱਖ-ਵੱਖ ਯੂਨੀਅਨਾਂ ਬਣ ਗਈਆਂ ਹਨ। ਅਕਸਰ ਇਨ੍ਹਾਂ ਵਿਚਾਲੇ ਲੜਾਈ ਚੱਲਦੀ ਹੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ,  ਜਿੱਥੇ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਈ-ਰਿਕਸ਼ਾ ਯੂਨੀਅਨ ਅਤੇ ਰਿਕਸ਼ਾ ਯੂਨੀਅਨ ਦੇ ਲੋਕ ਸਵਾਰੀ ਨੂੰ ਚੁੱਕਣ ਲਈ ਡੰਡੇ ਲੈ ਕੇ ਆਪਸ ਵਿੱਚ ਭਿੜ ਗਏ। ਇਸ ਸੰਬੰਧੀ ਗੱਲ ਕਰਦਿਆਂ ਇਕ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਰਿਕਸ਼ਾ ਯੂਨੀਅਨ ਨਾਲ ਸਮਝੌਤਾ ਹੋਇਆ ਸੀ ਕਿ ਉਹ ਆਪਣੀਆਂ ਸਵਾਰੀਆਂ ਏਕਤਾ ਏਰੀਏ ਦੇ ਵਿਚਕਾਰ ਚੁੱਕਣਗੇ ਪਰ ਪਿਛਲੇ ਕਈ ਦਿਨਾਂ ਤੋਂ ਬੱਸ ਸਟੈਂਡ ਨੇੜੇ ਰਿਕਸ਼ਾ ਯੂਨੀਅਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਉਨ੍ਹਾਂ ਦੇ ਸਾਥੀਆਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ।

ਇਹ ਵੀ ਪੜ੍ਹੋ- ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ , ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ

ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਆ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ। ਉੱਥੇ ਮੌਜੂਦ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਪਹੁੰਚ ਗਏ ਅਤੇ ਆਉਂਦੇ ਸਾਰ ਹੀ ਦੋਵਾਂ ਧਿਰਾਂ ਆਪਸ ਵਿੱਚ ਲੜ ਰਹੀਆਂ ਸਨ ਅਤੇ ਡੰਡਿਆਂ ਨਾਲ ਇਕ-ਦੂਸਰੇ ਦੀ ਕੁੱਟਮਾਰ ਕਰ ਰਹੇ ਸਨ। ਇਸ ਸਬੰਧੀ ਜਦੋਂ ਥਾਣਾ ਸਿਟੀ ਸੰਗਰੂਰ ਨਾਲ ਗੱਲ ਕੀਤੀ ਗਈ ਤਾਂ ਐੱਸ.ਐੱਚ.ਓ. ਸੰਗਰੂਰ ਉਨ੍ਹਾਂ ਕਿਹਾ ਕਿ ਅਸੀਂ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੜਾਈ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News