ਚਾਵਲ ਦੀ ਮੀਲਿੰਗ ਲਈ ਰਾਈਸ ਮਿੱਲਰ 22 ਰੁਪਏ ’ਚ ਬੀ-ਕਲਾਸ ਬਾਰਦਾਨਾ ਮੁਹੱਈਆ ਕਰਵਾਉਣ ’ਚ ਅਸਮਰਥ

01/18/2021 6:38:17 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) - ਸੂਬੇ ਭਰ ’ਚ ਸ਼ੈਲਰਾਂ ’ਚ ਸਟੋਰ ਪਏ ਝੋਨੇ ਲਈ ਮੀਲਿੰਗ ਪ੍ਰਕ੍ਰਿਆ ਦੌਰਾਨ ਬਾਰਦਾਨੇ ਦੇ ਰੇਟ ਨੂੰ ਲੈ ਕੇ ਰਾਈਸ ਮਿੱਲਰ ਐਸੋਸੀਏਸ਼ਨ ਦਾ ਇਕ ਵਫਦ ਦੀ ਮੀਟਿੰਗ ਅਨਾਜ ਭਵਨ ਚੰਡੀਗੜ੍ਹ ’ਚ ਡਾਇਰੈਕਟਰ ਫੂਡ ਸਪਲਾਈ ਰਵੀ ਭਗਤ ਨਾਲ ਹੋਈ। ਇਸ ਮੌਕੇ ਜਵਾਇੰਟ ਡਾਇਰੈਕਟਰ ਅੰਜੂਮਨ ਭਾਸਕਰ, ਪੰਜਾਬ ਪ੍ਰਧਾਨ ਰਾਈਸ ਮਿੱਲਰ ਗਿਆਨ ਭਾਰਦਵਾਜ, ਸਤਪ੍ਰਕਾਸ਼ ਗੋਇਲ, ਅਸ਼ਵਨੀ ਗੋਇਲ, ਹਰੀਸ਼ ਸੇਤੀਆ, ਰਿੰਕੂ ਗੋਇਲ, ਬਲਵਿੰਦਰ ਵੀ.ਪੀ, ਸੰਜੀਵ ਭਿੱਖੀ,  ਹੈਪੀ ਗਾਂਧੀ ਸੁਨਾਮ ਤੇ ਹੋਰ ਰਾਈਸ ਮਿੱਲਰ ਮੌਜੂਦ ਸਨ। ਮੀਟਿੰਗ ’ਚ ਰਾਈਸ ਮਿੱਲਰ ਐਸੋਸੀਏਸ਼ਨ ਨੇ ਡਾਇਰੈਕਟਰ ਫੂਡ ਸਪਲਾਈ ਰਵੀ ਭਗਤ ਨੂੰ ਮੰਗ ਪੱਤਰ ਸੌਂਪਿਆ ਤੇ ਬਾਰਦਾਨੇ ਦੇ ਰੇਟ ਨੂੰ ਲੈ ਸਥਿੱਤੀ ਨੂੰ ਬਦਲਣ ਦੀ ਮੰਗ ਕੀਤੀ। 

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਸੂਬਾ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਚਾਵਲ ਨੂੰ 22 ਰੁਪਏ ਕੀਮਤ ਦੀਆਂ ਬੋਰੀਆਂ ’ਚ ਸਟੋਰ ਕਰਨ ਦਾ ਨਿਰਦੇਸ਼ ਹੈ ਅਤੇ ਬਾਰਦਾਨੇ ਦਾ ਪ੍ਰਬੰਧ ਰਾਈਸ ਮਿੱਲਰ ਨੇ ਕਰਨਾ ਹੈ। ਉਸਦੀ ਅਦਾਇਗੀ ਕੇਂਦਰ ਸਰਕਾਰ ਵਲੋਂ ਕੀਤੀ ਜਾਣੀ ਹੈ, ਜਦਕਿ ਵਰਤਮਾਨ ਸਮੇਂ ਅੰਦਰ ਉਕਤ ਰੇਟ ਦੇ ਅੰਤਰਾਲ ’ਚ ਚਾਵਲ ਨੂੰ ਭਰਨ ਲਈ ਬੈਗ ਦੀ ਸਹੀ ਕਵਾਲਿਟੀ ਉਪਲੱਭਦ ਨਹੀਂ। ਚੋਲਾਂ ਦੀ ਸਟੋਰੇਜ਼ ਦੇ ਲਈ 35-40 ਰੁਪਏ ਦੇ ਭਾਅ ਹੇਠ ਬੀ-ਕਲਾਸ ਕਵਾਲਿਟੀ ਦੇ ਬੈਗ ਮਾਰਕੀਟ ’ਚ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ

ਉਨ੍ਹਾਂ ਕਿਹਾ ਕਿ ਜੇਕਰ 22 ਰੁਪਏ ਮੁੱਲ ਦੀਆਂ ਬੋਰੀਆਂ ’ਚ ਚਾਵਲ ਨੂੰ ਸਟੋਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਕੁਵਾਲਿਟੀ ਅਤੇ ਮਾਤਰਾ ਨਿਸ਼ਚਿਤ ਰੂਪ ਵਿੱਚ ਵਿਗੜ ਜਾਵੇਗੀ ਅਤੇ ਵਿਭਾਗ ਦੇ ਸਰਕਾਰੀ ਖਜਾਨੇ ਨੂੰ ਵੀ ਨੁਕਸਾਨ ਹੋਵੇਗਾ। ਸੂਬਾ ਪ੍ਰਧਾਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਰਾਜ ਵਿੱਚ ਟੈਂਡਰ ਪ੍ਰਕ੍ਰਿਆ ਨੂੰ ਅਪਣਾਇਆ ਗਿਆ ਹੈ ਅਤੇ ਬਾਰਦਾਨੇ ਦੀ ਕੀਮਤ 33.35 ਪੈਸੇ ਨਿਰਧਾਰਤ ਕਰਨ ਵਾਲੇ ਬਾਰਦਾਨੇ ਲਈ ਟੈਂਡਰ ਮੰਗੇ ਗਏ ਹਨ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਮੱਧ ਪ੍ਰਦੇਸ਼ ਰਾਜ ਦੀ ਤਰ੍ਹਾਂ ਪੰਜਾਬ ’ਚ ਵੀ ਬਾਰਦਾਨੇ ਦੇ ਟੈਂਡਰ ਮੰਗੇ ਜਾਣ ਤਾਂਜੋ ਵਿਭਾਗ ਦਾ ਨੁਕਸਾਨ ਨਾ ਹੋਵੇ। 

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

ਸੂਬੇ ਦੇ ਸ਼ੈਲਰਾਂ ’ਚ ਪਿਆ ਹੈ 96 ਲੱਖ ਟਨ ਚਾਵਲ
ਇਸ ਸੀਜਨ ’ਚ ਪੰਜਾਬ ’ਚ 204 ਲੱਖ ਟਨ ਪੈਡੀ ਹੋਈ ਹੈ। ਇਸ ਲਈ ਕੁਇੰਟਲ ਝੋਨੇ ਮਗਰੋਂ 67 ਕਿਲੋ ਚਾਵਲ ਨਿਕਲਦਾ ਹੈ। ਇਸ ’ਚ 25 ਫੀਸਦੀ ਚਾਵਲ ਸਰਕਾਰ ਆਪਣੀ ਵਲੋਂ ਬਾਰਦਾਨਾ ਦੇ ਕੇ ਐਫਸੀਆਈ ਦੇ ਗੋਦਾਮਾਂ ’ਚ ਲੱਗਵਾ ਚੁੱਕੀ ਹੈ ਅਤੇ ਬਾਕੀ ਬਚਿਆ ਕਰੀਬ 96 ਲੱਖ ਟਨ ਚਾਵਲ ਅੱਜ ਵੀ ਸ਼ੈਲਰਾਂ ’ਚ ਪਿਆ ਹੈ। ਬਾਰਦਾਨਾ ਸ਼ੈਲਰ ਮਾਲਿਕਾਂ ਨੇ ਮਾਰਕੀਟ ’ਚ ਖਰੀਦਣਾ ਹੈ, ਜਿਸਦੀ ਅਦਾਇਗੀ ਕੇਂਦਰ ਸਰਕਾਰ ਨੇ ਕਰਨੀ ਹੈ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਸ਼ੈਲਰ ਮਿੱਲਰਾਂ ਦਾ ਕਹਿਣਾ ਹੈ ਕਿ ਮਾਰਕੀਟ ’ਚ ਚਾਵਲ ਦੇ ਛਿਲਕੇ ਲਈ, ਜੋ ਬੀ-ਕਲਾਸ ਬੋਰੀ ਲੱਗਦੀ ਹੈ, ਉਸਦਾ ਰੇਟ 22 ਤੋਂ 25 ਰੁਪਏ ਪ੍ਰਤੀ ਬੋਰੀ ਹੈ। ਚਾਵਲ ਲਗਾਉਣ ਲਈ ਚੰਗੀ ਕਵਾਲਿਟੀ ਬੀ-ਕਲਾਸ ਬੋਰੀ ਦਾ ਰੇਟ 35 ਤੋਂ 40 ਰੁਪਏ ਹੈ। 96 ਲੱਖ ਟਨ ਚਾਵਲ ਲਈ ਘੱਟੋ ਘੱਟ 8 ਕਰੋੜ ਬੀ ਕਲਾਸ ਬਾਰਦਾਨਾ ਚਾਹੀਦਾ ਹੈ। ਉਧਰ ਟ੍ਰੈਡਰਾਂ ਨੂੰ ਜਦੋਂ ਇਸ ਗੱਲ ਪਤਾ ਲੱਗੇਗਾ ਕਿ ਸਰਕਾਰ ਕੋਲ ਬਾਰਦਾਣਾ ਨਹੀਂ ਤਾਂ ਉਹ ਰਾਈਸ ਮਿੱਲਰਾਂ ਦੀ ਮਜਬੂਰ ਦਾ ਫ਼ਾਇਦਾ ਉਠਾ ਕੇ ਰੇਟ ’ਚ ਵੀ ਤੇਜੀ ਲਿਆਉਣਗੇ।


rajwinder kaur

Content Editor

Related News