ਰੈਵੀਨਿਊ ਪਟਵਾਰ ਯੂਨੀਅਨ ਤਹਿਸ਼ੀਲ ਭਵਾਨੀਗੜ੍ਹ ਦੇ ਸਰਬ ਸੰਮਤੀ ਨਾਲ ਪ੍ਰਧਾਨ ਅਤੇ ਖਜ਼ਾਨਚੀ ਦੀ ਹੋਈ ਚੋਣ

07/09/2020 3:52:59 PM

ਭਵਾਨੀਗੜ੍ਹ(ਕਾਂਸਲ) - ਅੱਜ ਪ੍ਰਧਾਨ ਮਨਜੀਤ ਸਿੰਘ ਝਿੰਜਰ ਦੀ ਪ੍ਰਧਾਨੀ ਹੇਠ 'ਦੀ ਰੈਵੀਨਿਊ ਪਟਵਾਰ ਯੂਨੀਅਨ' ਤਹਿਸੀਲ ਭਵਾਨੀਗੜ੍ਹ ਦੀ ਹੋਈ ਚੋਣ ਮੀਟਿੰਗ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਨਿਗਰਾਨੀ ਹੇਠ ਕੀਤੀ ਗਈ ਅਹੁਦੇਦਾਰਾਂ ਦੀ ਚੋਣ ਵਿਚ ਅਗਲੇ ਸਮੇਂ ਲਈ ਸਰਬ ਸੰਮਤੀ ਨਾਲ ਸੁਮਨਦੀਪ ਸਿੰਘ ਨੂੰ ਪ੍ਰਧਾਨ, ਮਨੀਸ਼ ਕੁਮਾਰ ਨੂੰ ਜਨਰਲ ਸਕੱਤਰ ਅਤੇ ਮੰਗਤ ਰਾਏ ਨੂੰ ਖਜ਼ਾਨਚੀ ਚੁਣਿਆ ਗਿਆ।

ਬਾਕੀ ਅਹੁਦੇਦਾਰਾਂ ਵਿਚ ਬਲਜੀਤ ਸਿੰਘ ਸਰਪ੍ਰਸਤ, ਹਰਬੰਸ ਸਿੰਘ, ਬਲਕਾਰ ਸਿੰਘ, ਹਰਵਿੰਦਰ ਸਿੰਘ ਅਤੇ ਭੁਪਿੰਦਰ ਕੌਰ ਸਾਰੇ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਅਤੇ ਰਾਜ ਕੁਮਾਰ ਦੋਵੇ ਮੀਤ ਪ੍ਰਧਾਨ, ਅਮਰਿੰਦਰ ਸਿੰਘ ਸਾਹਇਕ ਜਨਰਲ ਸਕੱਤਰ, ਕੁਲਵਿੰਦਰ ਸਿੰਘ ਸਾਹਇਕ ਖਜ਼ਾਨਚੀ, ਹਰਦੀਪ ਸਿੰਘ, ਪ੍ਰੇਮ ਕੁਮਾਰ ਅਤੇ ਮਨਜੀਤ ਸਿੰਘ ਸਾਰੇ ਜ਼ਿਲਾ ਮੈਂਬਰ ਚੁਣੇ ਗਏ। ਇਸ ਚੋਣ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਰਵੀਰ ਸਿੰਘ ਢੀਂਡਸਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਤਰਸੇਮ ਸਿੰਘ ਜ਼ਿਲਾ ਖਜ਼ਾਨਚੀ ਸੰਗਰੂਰ ਨੇ ਨਵੀ ਟੀਮ ਨੂੰ ਸਨਮਾਨਿਤ ਕੀਤਾ ਅਤੇ ਇਸ ਮੌਕੇ ਤਹਿਸ਼ੀਲਦਾਰ ਭਵਾਨੀਗੜ੍ਹ ਮੈਂਡਮ ਗੁਰਲੀਨ ਕੌਰ ਅਤੇ ਨਾਇਬ ਤਹਿਸ਼ੀਲਦਾਰ ਰਜੇਸ਼ ਕੁਮਾਰ ਅਹੁਜਾ ਨੇ ਵੀ ਨਵੀ ਟੀਮ ਨੂੰ ਵਧਾਈ ਦਿੱਤੀ।


Harinder Kaur

Content Editor

Related News