ਸੇਵਾ ਮੁਕਤ ਡੀ.ਆਈ.ਜੀ. ਰਾਜਿੰਦਰ ਸਿੰਘ ਘੁੰਮਣ ਦਾ ਦਿਹਾਂਤ

10/01/2019 3:02:15 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਇਲਾਕੇ ਦੇ ਉਘੇ ਸਮਾਜ ਸੇਵੀ ਅਤੇ ਇਮਾਨਦਾਰੀ ਦੀ ਮਿਸਾਲ ਮੰਨੇ ਜਾਂਦੇ ਸੇਵਾ ਮੁਕਤ ਡੀ.ਆਈ.ਜੀ. ਚੰਡੀਗੜ੍ਹ ਪੁਲਸ ਸ. ਰਾਜਿੰਦਰ ਸਿੰਘ ਘੁੰਮਣ ਦੇ ਅੱਜ ਅਚਾਨਕ ਅਕਾਲ ਚਲਾਨਾ ਕਰ ਜਾਣ 'ਤੇ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ। ਰਾਜਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਫੱਗੂਵਾਲਾ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਇਸ ਮੌਕੇ ਆਈ.ਜੀ. ਪਟਿਆਲਾ ਜ਼ੋਨ ਜਤਿੰਦਰ ਸਿੰਘ ਔਲਖ ਸਮੇਤ ਜ਼ਿਲਾ ਸੰਗਰੂਰ ਦੇ ਕਈ ਹੋਰ ਪੁਲਸ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।

PunjabKesari

ਰਾਜਿੰਦਰ ਸਿੰਘ ਘੁੰਮਣ ਦੇ ਅਕਾਲ ਚਲਾਨਾ ਕਰ ਜਾਣ 'ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਅਰਵਿੰਦ ਖੰਨਾ ਸਾਬਕਾ ਵਿਧਾਇਕ ਸੰਗਰੂਰ-ਧੂਰੀ, ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਜਿੰਦਰ ਸਿੰਘ ਘੁੰਮਣ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਕਿਊਰਟੀ ਇੰਚਾਰਜ ਸਨ, ਜਿਸ ਤੋਂ ਬਾਅਦ ਉਹ ਦਿੱਲੀ ਪੁਲਸ ਵਿਚ ਡੀ.ਸੀ.ਪੀ. ਵਜੋਂ ਤਾਇਨਾਤ ਰਹੇ। ਇਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਪੁਲਸ ਅਫ਼ਸਰ ਹੋਣ ਕਰਕੇ ਫਿਰ ਇਨ੍ਹਾਂ ਨੂੰ ਚੰਡੀਗੜ੍ਹ ਪੁਲਸ ਵਿਚ ਐੱਸ.ਐੱਸ.ਪੀ. ਵਿਜੀਲੈਂਸ ਦਾ ਜਿੰਮਾ ਸੌਂਪਿਆ ਗਿਆ, ਜਿਥੋਂ ਡੀ.ਆਈ.ਜੀ ਬਣ ਕੇ ਸੇਵਾ ਮੁਕਤ ਹੋਏ।


cherry

Content Editor

Related News