ਰਿਟੇਲ ਕੈਮਿਸਟ ਐਸੋਸੀਏਸ਼ਨ ਪਟਿਆਲਾ ਦਾ ਵਫ਼ਦ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ

08/17/2018 4:22:02 PM

ਪਟਿਆਲਾ (ਜੋਸਨ)— ਰਿਟੇਲ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਐਸੋਸੀਏਸ਼ਨ ਦਾ ਮੈਂਬਰਸ਼ਿਪ ਸਰਟੀਫਿਕੇਟ ਵੀ ਜਾਰੀ ਕੀਤਾ। ਵਫ਼ਦ ਨੇ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਭਰਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਤੇ ਭਰੋਸਾ ਦੁਆਇਆ ਕਿ ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਵਿਚ ਦਵਾਈ ਵਿਕਰੇਤਾ ਉਨ੍ਹਾਂ ਦੇ ਨਾਲ ਹਨ।
ਵਫ਼ਦ ਦੀ ਅਗਵਾਈ ਕਰ ਰਹੇ ਚੇਅਰਮੈਨ ਰਾਜਿੰਦਰ ਸ਼ਰਮਾ ਅਤੇ ਪ੍ਰਧਾਨ ਗੁਰਸ਼ਰਨ ਸਿੰਘ ਢਿੱਲੋਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਦੱਸਿਆ ਕਿ ਦਵਾਈਆਂ ਦਾ ਵਪਾਰ ਸਿਹਤ ਨਾਲ ਸਬੰਧਤ ਵਪਾਰ ਹੈ ਤੇ ਇਸ ਨੂੰ ਕਰਨ ਵਾਲੇ ਦਵਾਈਆਂ ਵੇਚ ਕੇ ਸਿਰਫ਼ ਤੇ ਸਿਰਫ਼ ਬਿਮਾਰ ਵਿਅਕਤੀ ਨੂੰ ਉਸ ਦੀ ਸਿਹਤ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ, ਜਿਸ ਲਈ ਉਹ ਸਵੇਰੇ ਤੜਕਸਾਰ ਤੋਂ ਲੈ ਕੇ ਰਾਤ ਦੇ 11ਵਜੇ ਤੱਕ ਵੀ ਦੁਕਾਨਾਂ ਖੁੱਲ੍ਹੀਆਂ ਰੱਖਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਲੋੜ ਪੈਣ 'ਤੇ ਦਵਾਈ ਪ੍ਰਾਪਤ ਕਰ ਸਕੇ, ਜਿਸ 'ਤੇ ਸ਼੍ਰੀਮਤੀ ਪ੍ਰਨੀਤ ਕੌਰ ਨੇ ਵਫ਼ਦ ਨੂੰ ਵਿਸ਼ਵਾਸ ਦੁਆਇਆ ਕਿ ਉਹ ਕਿੱਤੇ ਦੀ ਭਲਾਈ ਲਈ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਇਸ ਮੌਕੇ ਰਾਜਿੰਦਰ ਕੁਮਾਰ ਅਰੋੜਾ, ਖਜ਼ਾਨਚੀ ਮਹੇਸ਼ ਇੰਦਰਜੀਤ ਸਿੰਘ, ਸਕੱਤਰ ਨਵਤੇਜਪਾਲ ਸਿੰਘ ਧੰਜੂ, ਦੇਵੀਗੜ੍ਹ ਤੋਂ ਪ੍ਰਧਾਨ ਅਰੁਣ ਮਹਿਤਾ, ਵਿਕਾਸ ਸਿਆਲ ਤੇ ਹੋਰ ਮੈਂਬਰ ਹਾਜ਼ਰ ਸਨ।