ਤਪਾ ਨਿਵਾਸੀਆਂ ਲਈ ਕੋਰੋਨਾ ਦੌਰਾਨ ਆਕਸੀਜਨ ਸਿਲੰਡਰ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ

05/09/2021 1:27:28 PM

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅਗਰਵਾਲ ਧਰਮਸ਼ਾਲਾ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ,ਜਿਸ ਵਿੱਚ ਧਾਰਮਿਕ,ਸਮਾਜਿਕ,ਵਪਾਰਿਕ,ਰਾਜਨੈਤਿਕ ਅਤੇ ਮੰਡੀ ਨਿਵਾਸੀਆਂ ਨੇ ਕੋਰੋਨਾ ਮਹਾਂਮਾਰੀ ਦੀ ਪਾਲਣਾ ਕਰਦਿਆਂ ਸ਼ਿਰਕਤ ਕੀਤੀ। ਜਿਸ ਵਿਚ ਕੋਰੋਨਾ ਦੀ ਚੱਲ ਰਹੀ ਮਹਾਂਮਾਰੀ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਾਰੀਆਂ ਜਥੇਬੰਦੀਆਂ ਸਮੇਤ ਵਪਾਰੀ ਵਰਗ ਤੇ ਸ਼ਹਿਰ ਵਾਸੀਆਂ ਦੀ ਆਪਸੀ ਰਜ਼ਾਮੰਦੀ ਨਾਲ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਹੈ ਜੇਕਰ ਕੋਈ ਦੁਕਾਨਦਾਰ ਇਸ ਫੈਸਲੇ ਦੀ ਉਲੰਘਣਾ ਕਰੇਗਾ ਉਸ ਦੇ ਖ਼ਿਲਾਫ਼ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ,ਬਾਲਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਬਲਰਾਮ ਉਗੋਕੇ,ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ,ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਭੂਤ,ਅਗ੍ਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ,ਸਮਾਜ ਸੇਵੀ ਸੁਸ਼ੀਲ ਕੁਮਾਰ ਸੰਤਾ,ਡਾ.ਬਾਲ ਚੰਦ ਬਾਂਸਲ,ਉਘੇ ਬੁਲਾਕੇ ਵਿਪੁਨ ਗੁਪਤਾ,ਰਾਮ ਬਾਗ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੋੜ,ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਨੇ ਕਿਹਾ ਕਿ ਜੇਕਰ ਜਾਨ ਹੈ ਤਾਂ ਹੀ ਜਹਾਨ ਹੈ। ਇਸ ਮਹਾਂਮਾਰੀ ਦੇ ਸਮੇਂ ਵਿੱਚ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇੱਕ ਦੂਜੇ ਦਾ ਸਹਿਯੋਗ ਕਰਦੇ ਹੋਏ ਇਸ ਬੁਰੇ ਵਕਤ ਵਿੱਚੋਂ ਬਾਹਰ ਨਿਕਲੇ। ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਮਹਾਂਮਾਰੀ  ਦੌਰਾਨ ਕਿਸੇ ਆਕਸੀਜਨ ਸਿਲੰਡਰ ਜਾਂ ਕੋਰੋਨਾ ਦੀ ਦਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸ਼ਹਿਰ ਵਾਸੀਆਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਆਉਂਦੇ ਕੁਝ ਦਿਨਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮੁਨਿਆਦੀ ਵੀ ਕਰਵਾਈ ਜਾਵੇਗੀ ਕਿ ਜੇਕਰ ਕਿਸੇ ਵੀ ਪਰਿਵਾਰ ਦੇ ਮੈਂਬਰਾਂ ਨੇ ਕੋਰੋਨਾ ਵੈਕਸੀਨ ਨਹੀਂ ਲਗਵਾਈ ਤਾਂ ਉਹ ਜ਼ਰੂਰ ਲਗਵਾਉਣ ਕਿਉਂਕਿ ਵੈਕਸੀਨ ਲਗਾਉਣ ਨਾਲ ਬੀਮਾਰੀ ਦਾ ਜਰੂਰ ਅਸਰ ਪੈਂਦਾ ਹੈ।

ਇਸ ਕੰਮ ਲਈ ਵਾਰਡ ਕੌਂਸਲਰ ਆਪਣੇ-ਆਪਣੇ ਵਾਰਡ ’ਚ ਲੋਕਾਂ ਤੱਕ ਪਹੁੰਚ ਕੇ ਜਾਗਰੂਕ ਕਰਨ। ਇਸ ਮੌਕੇ ਬੋਲਦਿਆਂ ਸਾਰੇ ਹੀ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਖਾਸ ਕਾਰ ਗਲੀ ਨੰ ਦੋ ਵਾਸੀਆਂ ਨੂੰ ਜਿਸ ਵਿਚ ਕੋਰੋਨਾ ਦੇ ਚੱਲਦਿਆਂ ਬੀਤੇ ਕੱਲ ਦੋ ਮੌਤਾਂ ਹੋ ਚੁੱਕੀਆਂ ਹਨ ਅਤੇ ਹੋਰਨਾਂ ਮੁਹੱਲਿਆਂ ‘ਚ ਵੀ ਮੌਤਾਂ ਹੋ ਚੁੱਕੀਆਂ ਹਨ ਕਾਰਨ ਮਡੀ ‘ਚ ਸਹਿਮ ਪਾਇਆ ਜਾ ਰਿਹਾ ਹੈ।ਸਿਟੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਵੱਲੋਂ ਸਮੂਹ ਕੈਮਿਸਟਾਂ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਇਕ ਦੂਜੇ ਦਾ ਸਹਾਰਾ ਬਣ ਕੇ ਆਪਾਂ ਸਾਰੇ ਮਿਸਾਲ ਪੇਸ਼ ਕਰੀਏ,ਇਸ ਸਮੇਂ ਦੌਰਾਨ ਜੇਕਰ ਕੋਈ ਦੁਕਾਨਦਾਰ ਇਸ ਬੀਮਾਰੀ ਦਾ ਨਾਜਾਇਜ਼ ਫਾਇਦਾ ਲੈ ਕੇ ਮਹਿੰਗੇ ਭਾਅ ਵੇਚਦਾ ਫੜਿਆ ਗਿਆ। ਉਸ ਖਿਲਾਫ ਪ੍ਰਾਸਸਨ ਤੋਂ ਕਾਰਵਾਈ ਕਰਵਾਈ ਜਾਵੇਗੀ। ਮੰਡੀ ਨਿਵਾਸੀਆਂ ਨੇ ਮੀਟਿੰਗ ‘ਚ ਇਹ ਵੀ ਦੱਸਿਆ ਕਿ ਇਸ ਮਹਾਂਮਾਰੀ ਦਾ ਬਚਾਅ ਲਈ ਜੇਕਰ ਕਿਸੇ ਵੀ ਮਰੀਜ ਨੂੰ ਐਮਰਜੈਸੀ ਆਕਸੀਜਨ ਦੀ ਲੋੜ ਹੈ, ਮਰੀਜ਼ ਨੂੰ ਆਕਸੀਜਨ,ਦਵਾਈ ਅਤੇ ਹੋਰ ਦਾ ਪ੍ਰਬੰਧ ਵੀ ਮੰਡੀ ਨਿਵਾਸੀਆਂ ਵੱਲੋਂ ਮੁਹੱਈਆਂ ਕਰਵਾਇਆ ਜਾਵੇਗਾ।

ਮੀਟਿੰਗ ‘ਚ ਕੁਝ ਦਾਨੀ ਪੁਰਸ਼ਾਂ ਨੇ ਆਰਥਿਕ ਮਦਦ ਵੀ ਦਿੱਤੀ ਗਈ ਅਤੇ ਵਪਾਰ ਮੰਡਲ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਾਰੇ ਦੁਕਾਨਦਾਰ ਅਪਣੇ ਕਾਰੋਬਾਰ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਖੋਲ੍ਹਣਗੇ ਅਤੇ ਗ੍ਰਾਹਕ ਨੂੰ ਸਾਮਾਨ ਦੇਣ ਸਮੇਂ ਇਹ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਆਪ ਅਤੇ ਗ੍ਰਾਹਕ ਦੇ ਮੂੰਹ ਤੇ ਮਾਸਕ ਲੱਗਿਆਂ ਹੋਣਾ ਜ਼ਰੂਰੀ ਹੈ। ਸਮਾਜਿਕ ਦੂਰੀ ਬਣਾਕੇ ਰੱਖਿਆ ਜਾਵੇ,ਸੈਨੀਟਾਈਜਰ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ। ਇਸ ਸਮੇਂ ਪਵਨ ਕੁਮਾਰ ਬਤਾਰਾ,ਸਬਰਜ ਭਾਨ ਆਲੀਕੇ,ਗੱਗ ਕੇਬਲ ਵਾਲਾ,ਨਿਰਭੈ ਸਿੰਘ ਸਿਧੂ,ਰਮੇਸ਼ ਕੁਮਾਰ ਪੱਖੋ,ਰਾਜ ਕੁਮਾਰ ਪੱਖੋ,ਹੰਸ ਰਾਜ ਢਿਲਵਾਂ,ਅਸ਼ੋਕ ਕੁਮਾਰ ਮਿੱਤਲ,ਟਿੰਕੂ ਮੋੜ,ਦੀਵਾਨ ਚੰਦ ਮੋੜ,ਸਾਹਿਲ ਗਰਗ,ਜੀਵਨ ਤਾਜੋਕੇ,ਅਸੋਕ ਕੁਮਾਰ ਮੋੜ,ਸੰਦੀਪ ਕੁਮਾਰ,ਲਵਲੀ,ਜੀਵਨ ਤਾਜੋ,ਹਰੀ ਕੁਮਾਰ ਗੋਸ਼ਾ ਆਦਿ ਵੱਡੀ ਗਿਣਤੀ ‘ਚ ਦੁਕਾਨਦਾਰ ਹਾਜ਼ਰ ਸਨ।


Shyna

Content Editor

Related News