ਕੰਪਨੀ ਨਾਲ ਕੀਤੀ 1.50 ਲੱਖ ਰੁਪਏ ਦੀ ਹੇਰ-ਫੇਰ, ਮਾਮਲਾ ਦਰਜ

07/13/2019 3:31:16 AM

ਬਠਿੰਡਾ, (ਵਰਮਾ)- ਸਿਵਲ ਲਾਈਨ ਪੁਲਸ ਨੇ ਇਕ ਕੰਪਨੀ ਦੇ ਅਧਿਕਾਰੀ ਨੂੰ ਨਾਮਜ਼ਦ ਕੀਤਾ ਹੈ, ਜਿਸ ’ਤੇ ਉਸਦੇ ਹੀ ਸਾਥੀ ਵੱਲੋਂ ਇਹ ਦੋਸ਼ ਲਾਏ ਗਏ ਹਨ ਕਿ ਉਸਨੇ ਕੰਪਨੀ ਦੇ ਡੇਢ ਲੱਖ ਰੁਪਏ ਦੀ ਰਾਸ਼ੀ ’ਚ ਹੇਰ-ਫੇਰ ਕੀਤੀ ਹੈ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ ਨਾਮਜ਼ਦ ਕਰ ਲਿਆ ਹੈ। ਚੰਡੀਗਡ਼੍ਹ ਦੇ ਰਹਿਣ ਵਾਲੇ ਕੰਪਨੀ ਦੇ ਅਧਿਕਾਰੀ ਇਕਬਾਲ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਅਕਾਸ਼ ਗੁੁਪਤਾ ਵਾਸੀ ਵਿਸ਼ਨੂੰ ਬਿਹਾਰ ਨੇਡੇ ਸਿੰਘੇਵਾਲਾ ਅੰਬਾਲਾ ਹਰਿਆਣਾ ਤੇ ਹੋਰਨਾਂ ਨਾਲ ਮਿਲ ਕੇ ਅਜੀਤ ਰੋਡ ’ਤੇ ਇਕ ਕੰਪਨੀ ਬਣਾਈ ਸੀ, ਜੋ ਸਥਾਨਕ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਸੀ, ਜਿਸ ਲਈ ਉਨ੍ਹਾਂ ਅਕਾਸ਼ ਗੁਪਤਾ ਨੂੰ ਕੰਪਨੀ ਦਾ ਇੰਚਾਰਜ ਨਿਯੁਕਤ ਕੀਤਾ ਸੀ। ਸ਼ਿਕਾਇਤ ਅਨੁਸਾਰ ਇਕਬਾਲ ਸਿੰਘ ਚੰਡੀਗਡ਼੍ਹ ਦੇ ਨਿਵਾਸੀ ਹੋਣ ਕਰ ਕੇ ਜ਼ਿਆਦਾ ਬਠਿੰਡਾ ਨਹੀਂ ਆ ਸਕਦੇ ਸਨ, ਇਸ ਲਈ ਉਨ੍ਹਾਂ ਦੀ ਕੰਪਨੀ ਦਾ ਜ਼ਿਆਦਾਤਰ ਕੰਮ ਅਕਾਸ਼ ਗੁਪਤਾ ਵੇਖ ਰਿਹਾ ਸੀ। ਇਸੇ ਦੌਰਾਨ ਇਕਬਾਲ ਸਿੰਘ ਦੇ ਸਾਈਨ ਕੀਤੇ ਹੋਏ ਦੋ ਚੈੱਕ (1 ਲੱਖ ਅਤੇ 50 ਹਜ਼ਾਰ) ਨੂੰ ਇਸੇ ਵਿਚਕਾਰ ਅਕਾਸ਼ ਨੇ ਆਪਣੇ ਨਿੱਜੀ ਮੰਤਵ ਲਈ ਕੈਸ਼ ਕਰਵਾ ਲਏ, ਜਿਸਦਾ ਬਾਅਦ ’ਚ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਅਕਾਸ਼ ਗੁਪਤਾ ਤੋਂ ਇਸ ਰਾਸ਼ੀ ਦਾ ਪਤਾ ਕੀਤਾ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਅਕਾਸ਼ ਗੁਪਤਾ ਨੇ ਕੰਪਨੀ ਦਾ ਪੈਸਾ ਨਿੱਜੀ ਕੰਮ ਲਈ ਵਰਤ ਕੇ ਕੰਪਨੀ ਨਾਲ ਧੋਖਾਦੇਹੀ ਕੀਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਕਾਸ਼ ਗੁਪਤਾ ਖ਼ਿਲਾਫ਼ ਧੋਖਾਦੇਹੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਕਥਿਤ ਮੁਲਜ਼ਮ ਨੂੰ ਨਾਮਜ਼ਦ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa