290 ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ

06/18/2020 2:48:47 AM

ਗੁਰੂਹਰਸਹਾਏ,(ਆਵਲਾ)– ਐੱਸ. ਐੱਸ. ਪੀ. ਫਿਰੋਜ਼ਪੁਰ ਅਤੇ ਡੀ. ਐੱਸ. ਪੀ. ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸੋਦਾਗਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਵੱਖ-ਵੱਖ ਥਾਈ. ਛਾਪਾਮਾਰੀ ਕਰਦੇ ਹੋਏ 290 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਕਥਿਤ ਦੋਸ਼ੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ। ਏ. ਐੱਸ. ਆਈ. ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੱਪਲ ਸਿੰਘ ਪੁੱਤਰ ਚੰਨਾ ਵਾਸੀ ਬੀਡ਼ ਹਰਬੰਸਪੁਰਾ ਬਰਾਡ਼ ਪੈਟਰੋਲ ਪੰਪ ਦੇ ਕੋਲ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਜਦ ਰੇਡ ਕੀਤਾ ਗਿਆ ਤਾਂ ਦੋਸ਼ੀ ਫਰਾਰ ਹੋ ਗਿਆ ਅਤੇ ਮੌਕਾ ’ਤੇ ਪੁਲਸ ਨੇ 200 ਲੀਟਰ ਲਾਹਣ, 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

ਇਸੇ ਤਰ੍ਹਾਂ ਐੱਸ. ਆਈ. ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਬੀਡ਼ ਹਰਬੰਸਪੁਰਾ ਦੇ ਸੂਆ ਪੁਲ ਕੋਲ ਕੋਈ ਅਣਪਛਾਤਾ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦ ਪੁਲਸ ਨੇ ਰੇਡ ਕੀਤਾ ਤਾਂ ਦੋਸ਼ੀ ਫਰਾਰ ਹੋ ਗਿਆ ਅਤੇ ਮੌਕਾ ’ਤੇ 90 ਲੀਟਰ ਲਾਹਣ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News