ਰਿਮਾਂਡ ਦੇ ਦੌਰਾਨ ਸ਼ਰਾਬ ਸਮੱਗਲਰ ਨੇ ਕੀਤੇ ਅਹਿਮ ਖੁਲਾਸੇ

06/07/2020 2:06:33 PM

ਅਬੋਹਰ (ਜ. ਬ.): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਸਮੱਗਲਰਾਂ ਨੂੰ ਕਾਬੂ ਕਰਨ ਦੇ ਦਿੱਤੇ ਗਏ ਆਦੇਸ਼ਾਂ ’ਤੇ ਅਮਲ ਕਰਦੇ ਹੋਏ ਥਾਣਾ ਬਹਾਵਵਾਲਾ ਦੀ ਪੁਲਸ ਨੇ ਇਕ ਵਿਅਕਤੀ ਨੂੰ 36 ਪੇਟੀਆਂ ਰਾਜਸਥਾਨ ਦੀ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਦੇ ਦੌਰਾਨ ਸ਼ਰਾਬ ਸਮੱਗਲਰ ਨੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸਦੇ ਬਾਅਦ 7 ਪੁਲਸ ਮੁਲਾਜ਼ਮਾਂ ਦੀ ਜਾਂਚ ਸ਼ੁਰੂ ਹੋ ਗਈ ਹੈ।

ਜਾਣਕਾਰੀ ਦਿੰਦੇ ਹੋਏ ਬੱਲੂਆਣਾ ਦੇ ਡੀ. ਐੱਸ. ਪੀ. ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਾਏ ਗਏ ਨਾਕੇ ਦੌਰਾਨ ਗੱਡੀ ’ਤੇ ਜਾਲੀ ਨੰਬਰ ਪੱਲੇਟ ਲਾ ਕੇ ਸ਼ਰਾਬ ਦੀ ਸਸੱਗਲਿੰਗ ਕਰਨ ਵਾਲੇ ਕਰਮਵੀਰ ਸਿੰਘ ਉਰਫ ਗੱਗੀ ਪੁੱਤਰ ਪ੍ਰਿਤਮ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਨੂੰ ਕਾਬੂ ਕੀਤਾ ਸੀ। ਪੁਲਸ ਮੁਤਾਬਕ ਉਕਤ ਦੋਸ਼ੀ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਸ਼ਰਾਬ ਸਮੱਗਲਰ ਸਣੇ ਹੋਰ ਦੋਸ਼ਾਂ ਦੇ ਤਹਿਤ 7 ਮਾਮਲੇ ਦਰਜ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਅਵਤਾਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਸੀਮਾ ਦੇ ਨਾਲ ਲੱਗਦੇ ਪੰਜਾਬ ਦੇ ਪਿੰਡ ਬਿਸ਼ਨਪੁਰਾ ਦੇ ਮੂਲ ਵਾਸੀ ਸ਼ਰਾਬ ਤੱਸਕਰ ਗੱਗੀ ਨਾਲ ਕੀਤੀ ਗਈ ਮੁੱਢਲੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਰਾਜਸਥਾਨ ਅਤੇ ਹਰਿਆਣਾ ਤੋਂ ਵੱਡੀ ਮਾਤਰਾ ’ਚ ਸ਼ਰਾਬ ਲਾ ਕੇ ਅਬੋਹਰ ਅਤੇ ਆਸ-ਪਾਸ ਦੇ ਇਲਾਕੇ ’ਚ ਅਪਣੇ ਗਿਰੋਹ ’ਚ ਸ਼ਾਮਲ ਛੋਟੇ ਸਮੱਗਲਰਾਂ ਨੂੰ ਵੇਚਦਾ ਸੀ। ਗੱਗੀ ਨਾਲ ਕੀਤੀ ਗਈ ਪੁੱਛਗਿੱਛ ਦੇ ਬਾਅਦ ਡੀ. ਐੱਸ. ਪੀ. ਨੇ ਫਾਜ਼ਿਲਕਾ ਜ਼ਿਲੇ ਦੇ ਵੱਖ-ਵੱਖ ਥਾਣਿਆਂ ’ਚ ਤੈਨਾਤ ਸਿਪਾਹੀ ਤੋਂ ਲੈ ਕੇ ਸਬਇੰਸਪੈਕਟਰ ਰੈਂਕ ਦੇ 7 ਪੁਲਸ ਕਰਮਚਾਰੀਆਂ ਦੀ ਵਿਭਾਗੀ ਜਾਂਚ ਸ਼ੁਰੂੂ ਕਰ ਦਿੱਤੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਇਹ ਲੋਕ ਸ਼ਰਾਬ ਤੱਸਕਰ ਗੱਗੀ ਨਾਲ ਕਥਿਤ ਰੂਪ ਨਾਲ ਨਜਰਾਨਾ ਵਸੂਲਦੇ ਸਨ, ਨਾਲ ਹੀ ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ’ਚ ਪੁਲਸ ਨੇ ਸਮੱਗਲਿੰਗ ਰੋਕਣ ਲਈ ਨਾਕੇਬੰਦੀ ਮਜ਼ਬੂਤ ਕਰ ਦਿੱਤੀ ਹੈ।


Shyna

Content Editor

Related News