ਕੇਂਦਰ ਸਰਕਾਰ ਵੱਲੋਂ ਭੇਜੀ ਗਈ ਰਾਸ਼ੀ ਨੇ ਲੋਡ਼ਵੰਦਾਂ ਨੂੰ ਦਿੱਤੀ ਰਾਹਤ

04/15/2020 1:44:53 AM

ਕੋਟਕਪੂਰਾ,(ਨਰਿੰਦਰ ਬੈਡ਼੍ਹ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਡ਼ਵੰਦ ਲੋਕਾਂ ਦੇ ਖਾਤਿਆਂ ਵਿਚ ਪਾਈ ਗਈ ਰਾਸ਼ੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਜ਼ੁਰਗ ਔਰਤ ਦੀ ਚੱਲ ਰਹੀ ਵੀਡੀਓ ਇਲਾਕੇ ’ਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿਚ ਲਡ਼ਕੀ ਵੱਲੋਂ ਪੁੱਛਣ ’ਤੇ ਔਰਤ ਦੱਸਦੀ ਹੈ ਕਿ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤੇ ’ਚ 500 ਰੁਪਏ ਦੀ ਰਾਸ਼ੀ ਭੇਜੀ ਗਈ ਹੈ, ਜੋ ਉਨ੍ਹਾਂ ਕਢਵਾ ਲਈ ਹੈ। ਇਸ ਸਬੰਧ ’ਚ ਔਰਤ ਬਹੁਤ ਨਿਮਰਤਾ ਨਾਲ ਮੋਦੀ ਸਰਕਾਰ ਦਾ ਧੰਨਵਾਦ ਕਰਦੀ ਹੈ। ਵੀਡੀਓ ’ਚ ਔਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਕ-ਦੂਜੇ ਦੇ ਮੂੰਹ ਦੀ ਭਾਫ ਨਾ ਲੈਣ ਅਤੇ ਇਕ-ਦੂਜੇ ਦੇ ਮੱਥੇ ਨਾ ਲੱਗਣ (ਆਪਸੀ ਦੂਰੀ ਬਣਾ ਕੇ ਰੱਖਣ) ਸਬੰਧੀ ਬਹੁਤ ਭੋਲੇਪਣ ’ਚ ਲੋਕਾਂ ਨੂੰ ਅਪੀਲ ਵੀ ਕਰਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਨ-ਧਨ ਯੋਜਨਾ ਤਹਿਤ ਲੋਕਾਂ ਦੇ ਖਾਤਿਆਂ ’ਚ 500-500 ਰੁਪਏ ਭੇਜੇ ਗਏ ਹਨ। ਦੂਜੇ ਪਾਸੇ ਕਈ ਲੋਕਾਂ ਦਾ ਕਹਿਣਾ ਹੈ ਕਿ ਲੋਡ਼ਵੰਦਾਂ ਲਈ ਰਕਮ ਭੇਜਣਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕੰਮ ਹੈ ਪਰ ਇਹ ਰਕਮ ਬਹੁਤ ਥੋਡ਼੍ਹੀ ਹੈ, ਜ਼ਿਆਦਾ ਰਕਮ ਭੇਜਣੀ ਚਾਹੀਦੀ ਹੈ।


Bharat Thapa

Content Editor

Related News