ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 22ਵੇਂ ਦਿਨ ''ਚ ਦਾਖਲ

10/22/2020 10:31:34 PM

ਬੁਢਲਾਡਾ,(ਬਾਸਲ) - ਅੱਜ ਖੇਤੀ ਦੇ ਕਾਰੋਬਾਰ ਲਈ ਘਾਤਕ ਕਾਲੇ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਆਰੰਭੇ ਸੰਘਰਸ਼ ਤਹਿਤ ਇੱਥੋ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 22 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅਜ ਕਿਸਾਨਾਂ ਦੇ ਇਕੱਠ ਨੂੰ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਦੇਸ਼ ਦੇ ਅੰਨਦਾਤੇ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ ਬਣਾਈ ਨਾ ਹੀ ਹੁਕਮਰਾਨਾਂ ਨੇ ਖੇਤਰ ਸਬੰਧੀ ਕੋਈ ਠੋਸ ਨੀਤੀ ਬਣਾਈ ਹੈ ਹਾਲਾਂਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦੇ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ ਇਸਦੇ ਉਲਟ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ-ਖਰਬਾਂ ਰੁਪੲਿਆਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਕਿਰਤੀਆਂ ਅਤੇ ਕਿਸਾਨਾਂ ਦਾ ਵਾਲ ਵਾਲ ਕਰਜ਼ੇ ਵਿੱਚ ਪਰੁੰਨਿਆ ਪਿਆ ਹੈ , ਸਰਕਾਰਾਂ ਭੋਰਾ ਭਰ ਵੀ ਚਿੰਤਤ ਨਹੀਂ । ਆਗੂਆਂ ਨੇ ਦਾਅਵਾ ਕੀਤਾ ਕਿ ਕਾਲੇ ਕਾਨੂੰਨਾਂ ਖਿਲਾਫ਼ ਵਿੱਢਿਆ ਇਹ ਕਿਸਾਨ ਸੰਘਰਸ਼ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗਾ। ਇਸ ਮੋਕੇ ਅੱਜ ਦੇ ਭੁਪਿੰਦਰ ਸਿੰਘ ਗੁਰਨੇ , ਰਾਮਫਲ ਸਿੰਘ ਬਹਾਦਰਪੁਰ , ਮਹਿੰਦਰ ਸਿੰਘ ਦਿਆਲਪੁਰਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਜਸਕਰਨ ਸਿੰਘ ਸ਼ੇਰਖਾਂ ਵਾਲਾ, ਸਤਪਾਲ ਸਿੰਘ ਬਰੇ , ਦਰਸ਼ਨ ਸਿੰਘ ਗੁਰਨੇ ਕਲਾਂ , ਬਿੰਦਰ ਸਿੰਘ ਅਹਿਮਦਪੁਰ , ਮਲਕੀਤ ਸਿੰਘ ਮੰਦਰਾਂ , ਬਲਦੇਵ ਸਿੰਘ ਪਿੱਪਲੀਆਂ , ਪਰਸ਼ੋਤਮ ਸਿੰਘ ਗਿੱਲ ਉੱਡਤ ਸੈਦੇਵਾਲਾ , ਤੇਜ਼ ਰਾਮ ਅਹਿਮਦਪੁਰ , ਜਸਵੰਤ ਸਿੰਘ, ਹਰਿੰਦਰ ਸਿੰਘ, ਨੌਜਵਾਨ  ਕਿਸਾਨ ਆਗੂ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਆਦਿ ਹਾਜਰ ਸਨ। ਇਸ ਮੋਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁੱਢਲੀ ਸਹਾਇਤਾ ਕੈਂਪ ਪਿਛਲੇ ਕਈ ਦਿਨਾ ਤੋ ਲਗਾਇਅਾ ਹੋਇਆ ਹੈ। 


Bharat Thapa

Content Editor

Related News