ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 22ਵੇਂ ਦਿਨ ''ਚ ਦਾਖ਼ਲ

10/22/2020 1:20:21 PM

ਬੁਢਲਾਡਾ (ਬਾਂਸਲ): ਅੱਜ ਖੇਤੀ ਦੇ ਕਾਰੋਬਾਰ ਲਈ ਘਾਤਕ ਕਾਲੇ ਕਾਨੂੰਨਾਂ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਆਰੰਭੇ ਸੰਘਰਸ਼ ਤਹਿਤ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 22ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਅੱਜ ਕਿਸਾਨਾਂ ਦੇ ਇਕੱਠ ਨੂੰ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਦੇਸ਼ ਦੇ ਅੰਨਦਾਤੇ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ ਬਣਾਈ ਨਾ ਹੀ ਹੁਕਮਰਾਨਾਂ ਨੇ ਖੇਤਰ ਸਬੰਧੀ ਕੋਈ ਠੋਸ ਨੀਤੀ ਬਣਾਈ ਹੈ। ਹਾਲਾਂਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ 'ਚ ਖੇਤੀ ਦੇ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸਦੇ ਉਲਟ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ-ਖਰਬਾਂਰੁਪਿਆਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।

ਕਿਰਤੀਆਂ ਅਤੇ ਕਿਸਾਨਾਂ ਦਾ ਵਾਲ-ਵਾਲ ਕਰਜ਼ੇ 'ਚ ਪਰੁੰਨਿਆ ਪਿਆ ਹੈ, ਸਰਕਾਰਾਂ ਭੋਰਾ ਵੀ ਚਿੰਤਤ ਨਹੀਂ। ਆਗੂਆਂ ਨੇ ਦਾਅਵਾ ਕੀਤਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢਿਆ ਇਹ ਕਿਸਾਨ ਸੰਘਰਸ਼ ਦੇਸ਼ ਨੂੰ ਨਵੀਂ-ਦਿਸ਼ਾ ਦੇਵੇਗਾ।ਇਸ ਮੌਕੇ ਅੱਜ ਦੇ ਭੁਪਿੰਦਰ ਸਿੰਘ ਗੁਰਨੇ , ਰਾਮਫਲ ਸਿੰਘ ਬਹਾਦਰਪੁਰ , ਮਹਿੰਦਰ ਸਿੰਘ ਦਿਆਲਪੁਰਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਜਸਕਰਨ ਸਿੰਘ ਸ਼ੇਰਖਾਂ ਵਾਲਾ, ਸਤਪਾਲ ਸਿੰਘ ਬਰੇ , ਦਰਸ਼ਨ ਸਿੰਘ ਗੁਰਨੇ ਕਲਾਂ , ਬਿੰਦਰ ਸਿੰਘ ਅਹਿਮਦਪੁਰ , ਮਲਕੀਤ ਸਿੰਘ ਮੰਦਰਾਂ , ਬਲਦੇਵ ਸਿੰਘ ਪਿੱਪਲੀਆਂ , ਪਰਸ਼ੋਤਮ ਸਿੰਘ ਗਿੱਲ ਉੱਡਤ ਸੈਦੇਵਾਲਾ , ਤੇਜ਼ ਰਾਮ ਅਹਿਮਦਪੁਰ , ਜਸਵੰਤ ਸਿੰਘ, ਹਰਿੰਦਰ ਸਿੰਘ, ਨੌਜਵਾਨ  ਕਿਸਾਨ ਆਗੂ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਆਦਿ ਹਾਜਰ ਸਨ। ਇਸ ਮੋਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁੱਢਲੀ ਸਹਾਇਤਾ ਕੈਂਪ ਪਿਛਲੇ ਕਈ ਦਿਨਾ ਤੋ ਲਗਾਇਆ ਹੋਇਆ ਹੈ।

Shyna

This news is Content Editor Shyna