ਰੀਜਨ ਚੇਅਰਮੈਨ ਨੇ ਕਲੱਬਾਂ ਨਾਲ ਤਾਲਮੇਲ ਕਰਨ ਲਈ ਮੀਟਿੰਗਾਂ ਦਾ ਕੀਤਾ ਆਯੋਜਨ

05/25/2018 3:28:58 PM

ਸ੍ਰੀ ਮੁਕਤਸਰ ਸਾਹਿਬ (ਦਰਦੀ, ਪਵਨ ਤਨੇਜਾ) - ਇੰਟਰਨੈਸ਼ਨਲ ਲਾਇਨਜ਼ ਕਲੱਬ ਜ਼ਿਲਾ 321 ਐੱਫ ਦੇ ਜ਼ਿਲਾ ਗਵਰਨਰ ਐੱਮ. ਜੇ. ਐੱਫ., ਲਾਇਨ ਬਰਿੰਦਰ ਸੋਹਲ ਨੇ ਰੀਜਨ ਸੱਤ ਦੇ ਬਣਾਏ ਰੀਜਨ ਚੇਅਰਮੈਨ ਲਾਇਨ ਅਰਵਿੰਦਰਪਾਲ ਬੱਬੂ ਨੇ ਆਪਣੇ ਰੀਜਨ ਦੀਆਂ ਕਲੱਬਾਂ ਨਾਲ ਤਾਲਮੇਲ ਕਰਨ ਲਈ ਮੀਟਿੰਗਾਂ ਦਾ ਆਯੋਜਨ ਕੀਤਾ। 
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੇ ਸੀਨੀਅਰ ਮੈਂਬਰ ਲਾਇਨ ਨਿਰੰਜਨ ਰੱਖਰਾ ਨੇ ਕਿਹਾ ਰੀਜਨ ਚੇਅਰਮੈਨ ਲਾਇਨ ਬੱਬੂ ਨੇ ਲਾਇਨਜ਼ ਕਲੱਬ ਜੈਤੋ ਦੇ ਪ੍ਰਧਾਨ ਲਾਇਨ ਪ੍ਰਵੀਨ ਜਿੰਦਲ, ਲਾਇਨ ਰਮੇਸ਼ ਵਰਮਾ ਅਤੇ ਲਾਇਨ ਸੁਧੀਰ ਜੈਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇੰਟਰਨੈਸ਼ਨਲ ਲਾਇਨਜ਼ ਕਲੱਬ ਅਤੇ ਜ਼ਿਲਾ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਇਸ ਸਮੇਂ ਪ੍ਰਧਾਨ ਲਾਇਨ ਜਿੰਦਲ ਨੇ ਦੱਸਿਆ ਕਿ ਸਾਡੇ ਕਲੱਬ ਵੱਲੋਂ ਹਰ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ 'ਤੇ ਆਈ ਅਪ੍ਰੇਸ਼ਨ ਕੈਪ ਲਾਇਆ ਜਾਂਦਾ ਹੈ। 
ਇਸ ਸਬੰੰਧ 'ਚ ਚੰਡੀਗੜ੍ਹ ਦੇ ਦਾਨੀ ਪਰਿਵਾਰ ਵੱਲੋਂ ਆਏ ਸਾਲ ਦੀਨ ਦੁਖੀਆ ਦੀ ਸੇਵਾ ਕਰਨ ਲਈ ਕਲੱਬ ਨੂੰ ਇਕ ਲੱਖ ਰੁਪਏ ਖਰਚ ਕਰਨ ਲਈ ਦਿੱਤੇ ਜਾ ਰਹੇ ਹਨ।