ਸਮਾਰਟ ਰਾਸ਼ਨ ਕਾਰਡ ਬਣਾ ਕੇ ਰਾਸ਼ਨ ਵੰਡਣ ਦੀ ਸਹੂਲਤ ਨੂੰ ਕੀਤਾ ਸੁਖਾਲਾ : ਭੱਟੀ

09/14/2020 12:18:24 AM

ਬੁਢਲਾਡਾ, (ਮਨਜੀਤ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫੂਡ ਮਨਿਸਟਰ ਭਾਰਤ ਭੂਸ਼ਣ ਵਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਸਤਾ ਰਾਸ਼ਨ ਵੰਡਣ ਦੀ ਸਹੂਲਤ ਨੂੰ ਸੁਖਾਲਾ ਕੀਤਾ ਹੈ। ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਯੋਜਨਾ ਦਾ ਵਿਧਾਨ ਸਭਾ ਹਲਕਾ ਬੁਢਲਾਡਾ ਕਾਂਗਰਸ ਪਾਰਟੀ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਐੱਸ. ਡੀ. ਐੱਮ. ਦਫਤਰ ਵਿਖੇ ਸਮਾਰਟ ਕਾਰਡ ਵੰਡ ਕੇ ਆਗਾਜ਼ ਕੀਤਾ ਹੈ।

ਏ. ਐੱਫ. ਐੱਸ. ਓ. ਪੰਕਜ ਠਾਕੁਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ’ਚ 31035 ਸਮਾਰਟ ਕਾਰਡ ਵੰਡੇ ਜਾਣਗੇ, ਜਿਸ ਦਾ 120079 ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਢਿੱਲੋਂ, ਇੰਸਪੈਕਟਰ ਜਸਵੀਰ ਸਿੰਘ, ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਸਹਾਇਕ ਪੰਚਾਇਤ ਅਫਸਰ ਹਰਵੀਰ ਸਿੰਘ, ਬੀ. ਡੀ. ਪੀ. ਓ. ਅਸ਼ੋਕ ਕੁਮਾਰ, ਉੱਪ ਚੇਅਰਮੈਨ ਰਾਜ ਕੁਮਾਰ ਭੱਠਲ, ਬਲਾਕ ਕਾਂਗਰਸ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਮੌਜੂਦ ਸਨ।

 


Bharat Thapa

Content Editor

Related News