ਨੌਕਰੀ ਲਗਵਾਉਣ ਦਾ ਲਾਰਾ ਲਾ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਅ

11/12/2020 3:57:50 AM

ਫਿਰੋਜ਼ਪੁਰ, (ਮਲਹੋਤਰਾ)– ਨੌਕਰੀ ਲਗਵਾਉਣ ਦਾ ਲਾਰਾ ਲਾ ਕੇ ਨਾਬਾਲਗ ਲਡ਼ਕੀ ਨੂੰ ਆਪਣੇ ਕੋਲ ਬੁਲਾ ਕੇ ਉਸ ਨਾਲ ਜਬਰ-ਜ਼ਨਾਅ ਕਰਨ ਵਾਲੇ ਦੋਸ਼ੀ ਦੇ ਖਿਲਾਫ ਥਾਣਾ ਸਦਰ ਪੁਲਸ ਨੇ ਪਰਚਾ ਦਰਜ ਕੀਤਾ ਹੈ। ਐੱਸ. ਆਈ. ਅਮਨਦੀਪ ਕੌਰ ਅਨੁਸਾਰ ਪੀਡ਼ਤਾ 17 ਸਾਲ ਦੀ ਲਡ਼ਕੀ ਨੇ ਬਿਆਨ ਦਿੱਤਾ ਕਿ ਅਮਿਤ ਕੁਮਾਰ ਉਰਫ ਮਨੁ ਵਾਸੀ ਲੁਧਿਆਣਾ ਦੇ ਨਾਲ ਉਸਦੀ ਜਾਣ-ਪਛਾਣ ਹੈ ਅਤੇ ਅਮਿਤ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਉਸ ਨੂੰ ਲੁਧਿਆਣਾ ਕਿਸੇ ਦੁਕਾਨ ’ਤੇ ਨੌਕਰੀ ’ਤੇ ਰਖਵਾਇਆ ਸੀ।
ਇਸ ਤੋਂ ਬਾਅਦ ਬੀਮਾਰ ਹੋਣ ਕਾਰਣ ਉਹ ਨੌਕਰੀ ਛੱਡ ਆਈ ਸੀ ਅਤੇ ਹੁਣ ਠੀਕ ਹੋਣ ਉਪਰੰਤ ਉਸ ਨੇ ਦੁਬਾਰਾ ਨੌਕਰੀ ਲੱਗਣ ਦੇ ਲਈ ਅਮਿਤ ਕੁਮਾਰ ਦੇ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਫਿਰੋਜ਼ਪੁਰ ਬੁਲਾਇਆ। ਕੰਮ ਦੁਆਉਣ ਦੇ ਬਹਾਨੇ ਉਹ ਉਸ ਨੂੰ ਕਾਰ ’ਚ ਬਿਠਾ ਕੇ ਹੁਸੈਨੀਵਾਲਾ ਰੋਡ ’ਤੇ ਲੈ ਗਿਆ ਜਿੱਥੇ ਦੋਸ਼ੀ ਨੇ ਬੇਆਬਾਦ ਸਥਾਨ ’ਤੇ ਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ। ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa