ਦੋਸਤਾਨਾ ਸੰਬੰਧ ’ਚ ਇਕੱਠੀ ਰਹਿੰਦੀ ਜਨਾਨੀ ਨਾਲ ਜਬਰ-ਜ਼ਿਨਾਹ

01/07/2021 4:15:19 PM

ਬੁਢਲਾਡਾ (ਬਾਂਸਲ): ਵਿਆਹੁਤਾ ਜਨਾਨੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇਕੱਠੇ ਰਹਿ ਰਹੇ ਵਿਅਕਤੀ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਵਿਆਹੁਤਾ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।ਐੱਸ.ਐੱਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਕੰਮੋ(ਕਾਲਪਨਿਕ ਨਾਮ) ਨੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਹਿਲ ਜੈਨ ਪੁੱਤਰ ਪਵਨ ਕੁਮਾਰ ਵਾਸੀ ਬੁਢਲਾਡਾ ਨਾਲ ਦੋਸਤਾਨਾ ਸੰਬੰਧ ਹੋਣ ਕਾਰਨ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਦਾ ਰਿਹਾ ਤੇ ਹੁਣ ਉਹ ਆਪਣੇ ਦਿੱਤੇ ਵਾਅਦੇ ਅਨੁਸਾਰ ਪਿੱਛੇ ਹੱਟ ਗਿਆ।

ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਪਰ ਉਸ ਸਮੇ ਮੌਜੂਦ ਪੁਲਸ ਅਧਿਕਾਰੀਆਂ ਨੇ ਸਾਹਿਲ ਜੈਨ ਨਾਲ ਸਮਝੌਤਾ ਕਰਵਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਨਧਾਨ ਕਰਵਾਉਣ ਤੱਕ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਰਾਜੀਨਾਮਾ ਕਰ ਲਓ ਪਰ ਪੀੜਤ ਜਨਾਨੀ ਇਨਸਾਫ ਦੀ ਮੰਗ ਕਰ ਰਹੀ ਸੀ ਜਿਸ ’ਤੇ ਐੱਸ.ਐੱਸ.ਪੀ. ਮਾਨਸਾ ਵਲੋਂ ਕਰਵਾਈ ਪੜਤਾਲ ਦੌਰਾਨ ਸਾਹਿਲ ਜੈਨ ਤੇ ਧਾਰਾ 376 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰ ਦਿੱਤਾ। 


Shyna

Content Editor

Related News