3 ਮੁੰਡਿਆਂ ਵਲੋਂ ਕੁੜੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼

03/17/2020 5:47:34 PM

ਮੋਗਾ (ਸੰਜੀਵ): ਕੱਲ ਰਾਤ ਪੁਰਾਣਾ ਮੋਗਾ ਨਿਵਾਸੀ ਇਕ 13 ਸਾਲ ਦੀ ਲੜਕੀ ਆਪਣੀ ਮਾਸੀ ਦੇ ਘਰੋਂ ਤੋਂ ਭਾਂਡੇ ਲੈਣ ਗਈ ਤਾਂ ਤਿੰਨ ਲੜਕਿਆਂ ਨੇ ਉਸ ਨੂੰ ਰਸਤੇ 'ਚ ਫੜਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਕਾਫੀ ਦੇਰ ਹੋਣ ਉੱਤੇ ਘਰ ਨਹੀਂ ਆਈ ਤਾਂ ਕੁੜੀ ਦਾ ਪਿਤਾ ਉਸ ਨੂੰ ਲੱਭਣ ਗਿਆ। ਪਾਰਕ ਵਿਚ ਦੇਖਣ ਉੱਤੇ ਪਿਤਾ ਨੇ ਉਨ੍ਹਾਂ ਤਿੰਨਾਂ ਲੜਕਿਆਂ ਨੂੰ ਲਲਕਾਰਿਆ ਤਿੰਨਾਂ ਨੇ ਕੁੜੀ ਅਤੇ ਉਸ ਦੇ ਪਿਤਾ ਦੀ ਤੇਜ਼ਧਾਰ ਹਥਿਆਰ ਨਾਲ ਕੁੱਟ-ਮਾਰ ਕਰ ਕੇ ਫਰਾਰ ਹੋ ਗਏ। ਮਿੱਠੂ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਪੁਰਾਣਾ ਮੋਗਾ ਨੇ ਦੱਸਿਆ ਕਿ ਤਿੰਨੋਂ ਲੜਕੇ ਮੋਗੇ ਦੇ ਹੀ ਰਹਿਣ ਵਾਲੇ ਹਨ ਅਤੇ ਕਾਫ਼ੀ ਦਿਨਾਂ ਤੋਂ ਲੜਕੀ ਦੇ ਪਿੱਛੇ ਪਏ ਹੋਏ ਸਨ। ਲੋਕਾਂ ਨੇ ਜ਼ਖਮੀ ਪਿਤਾ-ਧੀ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

Shyna

This news is Content Editor Shyna