ਕਾਟਨ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

11/05/2019 11:48:44 AM

ਰਾਮਾਂ ਮੰਡੀ (ਪਰਮਜੀਤ) : ਬੰਗੀ ਰੋਡ 'ਤੇ ਸਥਿਤ ਲਕਸ਼ੇ ਕਾਟਨ ਫੈਕਟਰੀ 'ਚ ਸਪਾਰਕਿੰਗ ਹੋਣ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨਰਮਾ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਕਾਰਨ ਫੈਕਟਰੀ 'ਚ ਨਰਮਾ ਤੋਲਣ ਆਏ ਕਿਸਾਨਾਂ 'ਚ ਹਫੜਾ-ਦਫੜੀ ਮਚ ਗਈ। ਇਸ ਮੌਕੇ ਕਿਸਾਨਾਂ ਅਤੇ ਲੇਬਰ ਨੇ ਪਾਣੀ ਦੀਆਂ ਬਾਲਟੀਆਂ ਅਤੇ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਫੈਕਟਰੀ ਮਾਲਕ ਰਜਿੰਦਰ ਕੁਮਾਰ ਮਿੱਤਲ ਅਤੇ ਲਕਸ਼ੇ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਨਰਮਾ ਫੈਕਟਰੀ ਠੇਕੇ 'ਤੇ ਲਈ ਹੋਈ ਹੈ, ਸੋਮਵਾਰ ਦੁਪਹਿਰ ਨੂੰ ਨਰਮੇ ਦੀਆਂ ਬੇਲਣੀਆਂ ਦੀਆਂ ਮਸ਼ੀਨਾਂ 'ਚ ਸਪਾਰਕਿੰਗ ਹੋਣ ਨਾਲ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ 'ਚ ਪਿਆ ਲੱਖਾਂ ਰੁਪਏ ਦਾ ਨਰਮਾ ਮਚ ਗਿਆ ਅਤੇ ਮਸ਼ੀਨਰੀ ਦਾ ਭਾਰੀ ਨੁਕਸਾਨ ਹੋ ਗਿਆ ਹੈ।

ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਅਤੇ ਸ਼ਿਵ ਲਾਲ ਬਰੋਕਰ ਨੇ ਦੱਸਿਆ ਕਿ ਰਾਮਾਂ ਮੰਡੀ 'ਚ ਨਰਮਾ ਫੈਕਟਰੀਆਂ ਅਤੇ ਸ਼ੈਲਰ ਭਾਰੀ ਮਾਤਰਾ 'ਚ ਹਨ ਪਰ ਮੰਡੀ 'ਚ ਕੋਈ ਵੀ ਫਾਇਰ ਬ੍ਰਿਗੇਡ ਨਾ ਹੋਣ ਕਾਰਣ ਮੰਡੀ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਮਾਂ ਮੰਡੀ 'ਚ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦਾ ਕੋਈ ਹੋਰ ਹਾਦਸਾ ਨਾ ਵਾਪਰ ਸਕੇ।

cherry

This news is Content Editor cherry