ਰਾਜਾ ਵੜਿੰਗ ਦੀ ਸ਼ਬਦਾਵਲੀ ਸੁਣ ਭੜਕੇ ਕਿਸਾਨ, ਲਾਈਵ ਹੋ ਕੇ ਵਿਧਾਇਕ ਨੂੰ ਦਿੱਤੀ ਇਹ ਚਿਤਾਵਨੀ

08/20/2021 4:29:07 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ): ਬੀਤੇ ਕੱਲ੍ਹ ਗਿੱਦੜਬਾਹਾ ਦੇ ਪਿੰਡ ਕੋਠੇ ਦਸਮੇਸ਼ ਨਗਰ ਵਿਖੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿੰਤਾ ਵੜਿੰਗ ਦਾ ਘਿਰਾਓ ਕਰਕੇ ਕਿਸਾਨਾਂ ਨੇ ਉਨ੍ਹਾਂ ਤੋਂ ਸਵਾਲ ਕੀਤੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਦੀ ਕਾਰਜਕਾਰੀ ’ਤੇ ਸਿੱਧੇ ਸਵਾਲ ਚੁੱਕੇ। ਉੱਥੇ ਹੀ ਅਮ੍ਰਿੰਤਾ ਵੜਿੰਗ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਬੀਤੇ ਸਮੇਂ ਦੌਰਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੀਤੇ ਕੰਮਾਂ ਦਾ ਵਰਨਣ ਕੀਤਾ।

ਇਹ ਵੀ ਪੜ੍ਹੋ : ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)

ਇਸ ਮਾਮਲੇ ’ਚ ਬੀਤੀ ਰਾਤ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਤੇ ਲਾਈਵ ਹੋ ਕਿ ਕਿਹਾ ਕਿ ਕੁਝ ਲੋਕ ਪੇਡ ਤੁਰੇ ਫਿਰਦੇ ਹਨ ਅਤੇ ਇਸ ਤਰ੍ਹਾਂ ਦਾ ਘਿਰਾਓ ਗਲਤ ਹੈ। ਰਾਜਾ ਵੜਿੰਗ ਦੇ ਫੇਸਬੁੱਕ ਲਾਈਵ ਤੋਂ ਬਾਅਦ ਰੋਹ ਵਿਚ ਆਏ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਕਿਸਾਨ ਵੀ ਅੱਜ ਫੇਸਬੁੱਕ ਤੇ ਲਾਈਵ ਹੋ ਗਏ। ਜਲੰਧਰ ਵਿਖੇ ਕਿਸਾਨੀ ਸੰਘਰਸ਼ ਵਿਚ ਭਾਗ ਲੈਣ ਜਾ ਰਹੇ ਇਨ੍ਹਾਂ ਕਿਸਾਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਨੇ ਕਿਹਾ ਕਿ ਜਿਨ੍ਹਾਂ ਨੇ ਬੀਤੇ ਕੱਲ੍ਹ ਅਮ੍ਰਿੰਤਾ ਵੜਿੰਗ ਦਾ ਘਿਰਾਓ ਕੀਤਾ, ਉਹ ਵਿਅਕਤੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵੱਲੋਂ ਲਾਈਵ ’ਚ ਜੋ ਸ਼ਬਦਾਵਲੀ ਵਰਤੀ ਗਈ ਉਹ ਗਲਤ ਹੈ ਅਤੇ ਜੇਕਰ ਅਜਿਹਾ ਹੀ ਰਿਹਾ ਤਾਂ ਉਹ ਰਾਜਾ ਵੜਿੰਗ ਦੀ ਕੋਠੀ ਦਾ ਘਿਰਾਓ ਵੀ ਕਰਨਗੇ।

ਇਹ ਵੀ ਪੜ੍ਹੋ :  ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਸੰਚਾਲਕਾਂ ਸਮੇਤ ਇਤਰਾਜ਼ਯੋਗ ਹਾਲਤ ’ਚ ਜੋੜਾ ਕਾਬੂ

Shyna

This news is Content Editor Shyna