ਭਾਰੀ ਬਾਰਸ਼ ਦੇ ਬਾਵਜੂਦ ਡਿਊਟੀ 'ਤੇ ਡਟੇ ਟ੍ਰੈਫਿਕ ਪੁਲਸ ਮੁਲਾਜ਼ਮ (ਤਸਵੀਰਾਂ)

09/29/2019 1:54:37 PM

ਲੁਧਿਆਣਾ (ਸੁਰਿੰਦਰ ਸੰਨੀ)— ਮਾਨਸੂਨ ਖਤਮ ਹੋਣ ਕੰਢੇ ਹੈ ਪਰ ਲੁਧਿਆਣਾ 'ਚ ਸ਼ਨੀਵਾਰ ਦੁਪਹਿਰ ਨੂੰ ਲਗਾਤਾਰ ਕਈ ਘੰਟਿਆਂ ਦੀ ਬਾਰਸ਼ ਨਾਲ ਜਿੱਥੇ ਸ਼ਹਿਰ ਜਲ ਥਲ ਹੋ ਗਿਆ, ਉੱਥੇ ਟ੍ਰੈਫਿਕ ਪੁਲਸ ਦਾ ਜਾਮ ਨੂੰ ਖੁੱਲ੍ਹਵਾਉਂਦੇ ਦਮ ਫੁਲ ਗਿਆ। ਟ੍ਰੈਫਿਕ ਮੁਲਾਜ਼ਮ ਛਤਰੀ ਲੈ ਕੇ ਜਾਮ ਖੁੱਲ੍ਹਵਾਉਂਦੇ ਦੇਖੇ ਗਏ।

ਦੁਪਹਿਰ ਨੂੰ ਸ਼ੁਰੂ ਹੋਈ ਬਾਰਸ਼ ਸ਼ਾਮ ਢਲਣ ਤੱਕ ਰੁਕ-ਰੁਕ ਕੇ ਜਾਰੀ ਰਹੀ। ਬਾਰਸ਼ ਦਾ ਪਾਣੀ ਸੜਕਾਂ 'ਤੇ ਜਮ੍ਹਾ ਹੋਣ ਨਾਲ ਵਾਹਨਾਂ ਦੀ ਗਤੀ ਮੱਧਮ ਹੋ ਗਈ, ਜਿਸ ਨਾਲ ਕਈ ਮੁੱਖ ਸੜਕਾਂ 'ਤੇ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਬਾਰਸ਼ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੂਟ ਉਤਾਰ ਦਿੱਤੇ ਤੇ ਛਤਰੀ ਲੈ ਕੇ ਆਵਾਜਾਈ ਸੁਚਾਰੂ ਰੂਪ ਨਾਲ ਚਲਾਉਣ ਲਈ ਯਤਨ ਕਰਦੇ ਦੇਖੇ ਗਏ।

Shyna

This news is Content Editor Shyna