ਕੁੱਝ ਘੰਟਿਆਂ ਦੇ ਮੀਂਹ ਨੇ ਹਾਲੋਂ-ਬੇਹਾਲ ਕੀਤੇ ਸ਼ਹਿਰ ਵਾਸੀ (ਵੇਖੋ ਤਸਵੀਰਾਂ)

09/04/2020 5:39:23 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ,): ਬੀਤੀ ਸ਼ਾਮ ਵੀਰਵਾਰ ਨੂੰ ਇਲਾਕੇ ਅੰਦਰ ਸ਼ੁਰੂ ਹੋਈ ਬਰਸਾਤ ਸ਼ੁੱਕਰਵਾਰ ਬਾਅਦ ਦੁਪਿਹਰ ਤੱਕ ਜਾਰੀ ਰਹੀ। ਤੇਜ਼ ਬਰਸਾਤ ਦੇ ਨਾਲ ਸ਼ਹਿਰ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਖਾਸਕਰ ਸ਼ਹਿਰ ਦੀ ਗਲੀ ਬਾਬਾ ਬਚਨ ਦਾਸ ਦਾ ਹਾਲ ਹੋਰ ਵੀ ਬੇਹਾਲ ਹੋ ਗਿਆ। ਇੱਥੋਂ ਦੇ ਬਸ਼ਿੰਦਿਆਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਇਹ ਬਰਸਾਤ ਜਿੱਥੇ ਪਰਮਲ ਝੋਨੇ ਲਈ ਨੁਕਸਾਨਦਾਇਕ ਅਤੇ ਉਥੇ ਹੀ ਬਾਸਮਤੀ ਲਈ ਲਾਹੇਵੰਦ ਦੱਸੀ ਜਾ ਰਹੀ ਹੈ।  

PunjabKesari

ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 5 ਵਜੇ ਤੇਜ਼ ਬਰਸਾਤ ਸ਼ੁਰੂ ਹੋ ਗਈ ਅਤੇ ਰਾਤ ਭਰ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ ਅਤੇ ਸ਼ੁੱਕਰਵਾਰ ਬਾਅਦ ਦੁਪਿਹਰ ਤੱਕ ਇਸੇ ਤਰ੍ਹਾਂ ਬਰਸਾਤ ਦਾ ਆਲਮ ਬਣਿਆ ਰਿਹਾ। ਹਰ ਵਾਰ ਦੀ ਤਰ੍ਹਾਂ ਸ਼ਹਿਰ ਦੇ ਹੇਠਲੇ ਇਲਾਕੇ ਅਨਾਜ ਮੰਡੀ, ਇੰਦਰਨਗਰੀ, ਲੱਲਾ ਬਸਤੀ, ਪਾਰਕ ਦੀ ਬੈੱਕ ਸਾਈਡ, ਲੱਖੇ ਵਾਲੀ ਰੋਡ ਤੇ ਖਾਸਕਰ ਗਲੀ ਬਾਬਾ ਬਚਨ ਦਾਸ ਵਾਲੀ 'ਚ ਪਾਣੀ 2.5 ਫੁੱਟ ਤੋਂ 3 ਫੁੱਟ ਤੱਕ ਜਮ੍ਹਾ ਹੋ ਗਿਆ। ਹਰ ਵਾਰ ਇੱਥੋਂ ਦੀ ਗਲੀ ਨਾਲ ਸਬੰਧਤ ਬਸ਼ਿੰਦੇ ਪਾਣੀ ਜਮ੍ਹਾ ਹੋਣ ਕਾਰਣ ਨਗਰ ਕੌਂਸਲ ਨੂੰ ਕੋਸਦੇ ਰਹਿੰਦੇ ਹਨ ਅਤੇ ਸ਼ੁੱਕਰਵਾਰ ਲੋਕਾਂ ਨੇ ਸ਼ੋਸਲ ਮੀਡੀਆ ਤੇ ਇਸ ਗਲੀ ਦੀ ਬੇਹਾਲੀ ਦੀ ਤਸਵੀਰ ਪੇਸ਼ ਕੀਤੀ ਅਤੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ।

PunjabKesari

ਇਸ ਸਬੰਧੀ ਕਿਸਾਨ ਰਘੁਬੀਰ ਸਿੰਘ ਜੈਮਲਵਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਇਕ ਮਹੀਨੇ ਬਾਅਦ ਪਰਮਲ ਝੋਨਾ ਮੰਡੀਆਂ 'ਚ ਆਉਣਾ ਸ਼ੁਰੂ ਹੋ ਜਾਣਾ ਹੈ ਅਤੇ ਝੋਨੇ ਦੀਆਂ ਮੁਜਰਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ ਅਜਿਹੀ ਹਾਲਤ 'ਚ ਬਰਸਾਤ ਹੋਣਾ ਫ਼ਸਲ ਨੂੰ ਨੁਕਸਾਨ ਕਰ ਸਕਦਾ ਹੈ ਅਤੇ 15-20 ਫੀਸਦੀ ਝਾੜ ਤੇ ਅਸਰ ਪੈ ਸਕਦਾ ਹੈ ਪਰ ਦੂਜੇ ਪਾਸੇ ਬਾਸਮਤੀ ਦੀ ਕਟਾਈ ਪਛੇਤੀ ਹੋਣ ਕਾਰਣ ਇਹ ਬਰਸਾਤ ਉਕਤ ਫਸਲ ਲਈ ਲਾਹੇਵੰਦ ਹੈ।

PunjabKesari

ਇਸ ਸਬੰਧੀ ਖੇਤੀਬਾੜੀ ਅਫਸਰ ਬਲਦੇਵ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਦੀ ਫਸਲ 3-4 ਦਿਨਾਂ ਲਈ ਡੁੱਬ ਜਾਂਦੀ ਹੈ ਅਤੇ ਜਾਂ ਜ਼ਿਆਦਾ ਦਿਨਾਂ ਤੱਕ ਜੜ੍ਹਾਂ 'ਚ ਪਾਣੀ ਖੜਾ ਰਹਿੰਦਾ ਹੈ ਤਾਂ ਫਿਰ ਉਸ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਬੀਮਾਰੀਆਂ ਲੱਗਣ ਦਾ ਵੀ ਖਤਰਾ ਹੈ।

PunjabKesari

 

 


Shyna

Content Editor

Related News