ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਮੱਕੀ ਤੇ ਮਿਰਚ ਦੀ ਫਸਲ ਨੂੰ ਹੋਇਆ ਨੁਕਸਾਨ

05/23/2022 9:41:13 PM

ਮੰਡੀ ਲਾਧੂਕਾ (ਸੰਧੂ) : ਅੱਜ ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ। ਇਲਾਕੇ 'ਚ ਅੱਜ ਪਏ ਮੀਂਹ ਨਾਲ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉਥੇ ਹੀ ਗੜੇਮਾਰੀ ਕਾਰਨ ਮੱਕੀ ਤੇ ਮਿਰਚ ਦੀ ਬੀਜੀ ਫਸਲ ਨੂੰ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਸੀ ਕਿ ਸੋਮਵਾਰ ਨੂੰ ਪੰਜਾਬ ’ਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਮੀਂਹ ਤੋਂ ਪਹਿਲਾਂ ਜਿੱਥੇ ਤੇਜ਼ ਹਵਾਵਾਂ ਚੱਲੀਆਂ, ਉਥੇ ਹੀ ਬਾਅਦ ’ਚ ਬਰਸਾਤ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਮੀਂਹ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਅਤੇ ਬਾਜ਼ਾਰਾਂ ’ਚ ਵੀ ਰੌਕਣ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਨਹੀਂ ਵੇਖੇ ਜਾਂਦੇ ਰਿਤਿਕ ਦੀ ਮਾਂ ਦੇ ਹੰਝੂ, UP ਤੋਂ ਪਰਿਵਾਰ ਦੇ ਆਉਣ ’ਤੇ ਭਲਕੇ ਕੀਤਾ ਜਾਵੇਗਾ ਸਸਕਾਰ (ਵੀਡੀਓ)

ਦੱਸਣਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਤੇ ਲੋਕ ਗਰਮੀ ਕਾਰਨ ਕਾਫੀ ਬੇਹਾਲ ਮਹਿਸੂਸ ਕਰ ਰਹੇ ਸਨ। ਮੀਂਹ ਪੈਣ ਨਾਲ ਜਿੱਥੇ ਮੌਸਮ ਠੰਡਾ ਹੋ ਗਿਆ, ਉਥੇ ਹੀ ਮੱਕੀ, ਮਿਰਚ ਤੇ ਪਰਮਲ ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨ ਜਸਵੀਰ ਸਿੰਘ ਲੱਖੇ ਕੇ ਹਿਠਾੜ ਨੇ ਦੱਸਿਆ ਕਿ ਉਹ ਫਸਲੀ ਚੱਕਰ ਤੋਂ ਉਪਰ ਉੱਠ ਕੇ ਕਣਕ, ਝੋਨੇ ਦੇ ਨਾਲ-ਨਾਲ ਸਬਜ਼ੀਆਂ ਦੀ ਬਿਜਾਈ ਕਰਦੇ ਹਨ। ਉਨ੍ਹਾਂ ਨੇ ਮਿਰਚ, ਮੱਕੀ ਦੀ ਬਿਜਾਈ ਕੀਤੀ ਹੋਈ ਸੀ ਪਰ ਸੋਮਵਾਰ ਹੋਈ ਗੜੇਮਾਰੀ ਕਾਰਨ ਫਸਲ ਦੇ ਨਾਲ-ਨਾਲ ਪਰਮਲ ਝੋਨੇ ਦੀ ਪਨੀਰੀ ਨੂੰ ਵੀ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਪਹਿਲਾਂ ਵੀ ਗੜੇਮਾਰੀ ਨਾਲ ਜੋ ਬਾਸਮਤੀ ਦਾ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਤੇ ਹੁਣ ਉਨ੍ਹਾਂ ਵੱਲੋਂ ਬੀਜੀ ਮਿਰਚ ਅਤੇ ਮੱਕੀ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Mukesh

This news is Content Editor Mukesh