7 ਏਕੜ ਜ਼ਮੀਨ ’ਚ ਲਾਈ ਸਬਜ਼ੀ ''ਤੇ ਕੁਦਰਤ ਨੇ ਵਰਤਾਇਆ ਕਹਿਰ, ਡੁੱਬੀ ਪਾਣੀ ’ਚ

07/22/2020 5:40:28 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪਿੰਡ ਕਾਉਣੀ ਵਿਖੇ ਪਿਛਲੇ ਦੋ-ਤਿੰਨ ਦਿਨ ਲਗਾਤਾਰ ਪਏ ਮੀਂਹ ਨੇ ਕਿਸਾਨਾਂ ਵੱਲੋਂ ਬੀਜੀਆਂ ਹੋਈਆਂ ਫਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਕੇ ਰੱਖ ਦਿੱਤਾ ਹੈ। ਕਿਉਂਕਿ ਇਹ ਹਰੀਆਂ ਸਬਜ਼ੀਆਂ ਮੀਂਹ ਦੇ ਪਾਣੀ ਵਿਚ ਡੁੱਬ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿੰਡ ਕਾਉਣੀ ਤੋਂ, ਜੋ ਸਿੱਧੀ ਸੜਕ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਆ ਕੇ ਚੜ੍ਹਦੀ ਹੈ, ਇਸ ਸੜਕ ਉਪਰ ਕਿਸਾਨ ਜਸਕਰਨ ਸਿੰਘ ਨੇ ਕਰੀਬ 7 ਏਕੜ ਜ਼ਮੀਨ ਵਿਚ ਹਰੀਆਂ ਸਬਜ਼ੀਆਂ ਤੇ ਹੋਰ ਫਲ ਆਦਿ ਲਗਾਏ ਹੋਏ ਹਨ। ਅੱਜ ਜਦੋਂ ਉਕਤ ਕਿਸਾਨ ਦੇ ਖੇਤ ਵਿਚ ਜਾ ਕੇ ਵੇਖਿਆ ਗਿਆ ਤਾਂ ਸਾਰੀਆਂ ਸਬਜ਼ੀਆਂ ਵਿਚ ਪਾਣੀ ਭਰਿਆ ਪਿਆ ਸੀ ਤੇ ਕਈ ਸਬਜ਼ੀਆਂ ਪਾਣੀ ਵਿਚ ਡੁੱਬੀਆਂ ਪਈਆਂ ਸਨ। 

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਆਪਣੇ ਖੇਤ ਵਿਚ ਸਬਜ਼ੀਆਂ ਲਗਾ ਰਿਹਾ ਹੈ। ਇਸ ਸਮੇਂ ਕੱਦੂ, ਤੋਰੀਆਂ, ਅੱਲਾਂ, ਭਿੰਡੀ, ਖੀਰਾ, ਹਰੀ ਮਿਰਚ ਤੇ ਸ਼ਿਮਲਾ ਮਿਰਚ ਆਦਿ ਤਿਆਰ ਸਨ। ਪਰ ਹੁਣ ਮੀਂਹ ਦੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਹਰੀਆਂ ਮਿਰਚਾਂ ਦੇ ਬੂਟੇ ਖਰਾਬ ਹੋ ਰਹੇ ਹਨ ਤੇ ਉਹ ਇਨ੍ਹਾਂ ਬੂਟਿਆਂ ਨੂੰ ਪੁੱਟ ਕੇ ਬਾਹਰ ਲਿਆ ਕੇ ਹਰੀਆਂ ਮਿਰਚਾਂ ਨੂੰ ਤੁੜਵਾ ਰਹੇ ਹਨ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਲਗਭਗ 1 ਲੱਖ ਰੁਪਏ ਦੀ ਸਟੋਬਰੀ ਦੀ ਪਨੀਰੀ ਉਨ੍ਹਾਂ ਨੇ ਕੈਲੋਫੋਰਨੀਆਂ ਤੋਂ ਲਿਆ ਕੇ ਬੀਜੀ ਸੀ, ਜੋ ਮੀਂਹ ਦੇ ਪਾਣੀ ਵਿਚ ਡੁੱਬ ਗਈ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡਾਂ ਵਿਚ ਹਰੀਆਂ ਸਬਜ਼ੀਆਂ ਤੇ ਪਾਣੀ ਦੀ ਮਾਰ ਪੈ ਰਹੀ ਹੈ ਅਤੇ ਕਈ ਥਾਵਾਂ 'ਤੇ ਪਸ਼ੂਆਂ ਨੂੰ ਪਾਉਣ ਵਾਲਾ ਹਰਾ ਚਾਰਾ ਵੀ ਡੁੱਬ ਗਿਆ ਹੈ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਭਾਰ ਘੱਟ ਕਰਨ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਲਈ ਫਾਇਦੇਮੰਦ ਹੈ ਜੀਰੇ ਦਾ ਪਾਣੀ

rajwinder kaur

This news is Content Editor rajwinder kaur