ਮੀਂਹ ਪੈਣ ਨਾਲ ਕਮਰੇ ਦੀ ਡਿੱਗੀ ਛੱਤ,ਪਿਤਾ ਦੀ ਮੌਤ ਪੁੱਤਰ ਜ਼ਖ਼ਮੀ

08/23/2021 11:39:54 AM

ਬਠਿੰਡਾ (ਵਰਮਾ):  ਐਤਵਾਰ ਨੂੰ ਮਹਾਨਗਰ ਵਿਚ ਭਾਰੀ ਮੀਂਹ ਪੈਣ ਨਾਲ ਭਲੇਰੀਆਂ ਮੁਹੱਲੇ ਵਿਚ ਇਕ ਕਮਰੇ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਪਿਓ-ਪੁੱਤ ਛੱਤ ਦੇ ਮਲਵੇ ਹੇਠ ਦੱਬ ਗਏ, ਜਿਸ ਕਾਰਨ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਜ਼ਖਮੀ ਹੋ ਗਿਆ। ਦੋਵਾਂ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸਵੇਰੇ ਭਾਰੀ ਮੀਂਹ ਕਾਰਨ ਇੱਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਕਮਰੇ ਵਿੱਚ ਸੁੱਤੇ ਹੋਏ ਦੋਵੇਂ ਪਿਉ-ਪੁੱਤਰ ਛੱਤ ਦੇ ਮਲਬੇ ਹੇਠ ਦੱਬ ਗਏ ਹਨ।

ਸੂਚਨਾ ਮਿਲਣ 'ਤੇ ਸਹਾਰਾ ਟੀਮ ਹਰਬੰਸ ਸਿੰਘ, ਮਨੀਕਰਨ ਸ਼ਰਮਾ, ਰਾਜਿੰਦਰ ਕੁਮਾਰ, ਸੰਦੀਪ ਗੋਇਲ, ਸੰਦੀਪ ਗਿੱਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਮਨੋਹਰ ਸਿੰਘ 50 ਪੁੱਤਰ ਗੁਰਮੁਖ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂ ਕਿ ਆਜ਼ਾਦ ਪੁੱਤਰ 22 ਮਨੋਹਰ ਸਿੰਘ ਗੰਭੀਰ ਜ਼ਖਮੀ ਹੋ ਗਿਆ।


Shyna

Content Editor

Related News